ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਜਾਵੇਗੀ ਧਾਰਮਿਕ ਬਸ ਯਾਤਰਾ
ਇਸ 14 ਅਗਸਤ ਦਿਨ ਵੀਰਵਾਰ ਨੂੰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਇੱਕ ਰੋਜ਼ਾ ਧਾਰਮਿਕ ਤੀਰਥ ਯਾਤਰਾ ਸਵੇਰੇ 05:00 ਵਜੇ ਰਵਾਨਾ ਹੋਵੇਗੀ। ਇਹ ਤੀਰਥ ਯਾਤਰਾ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਦਿਨ ਦੀ ਸ਼ੁਕਰਾਨਾ ਦਰਸ਼ਨ ਦੀਦਾਰ ਯਾਤਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ (ਸ਼੍ਰੀ ਦਰਬਾਰ ਸਾਹਿਬ ਜੀ) ਸ਼੍ਰੀ ਅਮ੍ਰਿੰਤਸਰ ਸਾਹਿਬ ਜੀ ਦਰਸ਼ਨ ਕਰਨ ਲਈ ਅਤੇ ਗੁਰਬਾਣੀ ਜਾਪ ਸਿਮਰਨ ਕਰਨ ਲਈ ਉਪਰਾਲਾ ਕੀਤਾ ਗਿਆ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਇਸ 14 ਅਗਸਤ ਦਿਨ ਵੀਰਵਾਰ ਨੂੰ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਇੱਕ ਰੋਜ਼ਾ ਧਾਰਮਿਕ ਤੀਰਥ ਯਾਤਰਾ ਸਵੇਰੇ 05:00 ਵਜੇ ਰਵਾਨਾ ਹੋਵੇਗੀ। ਇਹ ਤੀਰਥ ਯਾਤਰਾ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਦਿਨ ਦੀ ਸ਼ੁਕਰਾਨਾ ਦਰਸ਼ਨ ਦੀਦਾਰ ਯਾਤਰਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ (ਸ਼੍ਰੀ ਦਰਬਾਰ ਸਾਹਿਬ ਜੀ) ਸ਼੍ਰੀ ਅਮ੍ਰਿੰਤਸਰ ਸਾਹਿਬ ਜੀ ਦਰਸ਼ਨ ਕਰਨ ਲਈ ਅਤੇ ਗੁਰਬਾਣੀ ਜਾਪ ਸਿਮਰਨ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਇਸ ਯਾਤਰਾ ਲਈ ਏ.ਸੀ ਬੱਸ ਹੋਵੇਗੀ ਅਤੇ ਆਉਣ-ਜਾਣ ਦਾ ਵਾਜਿਬ ਕਿਰਾਇਆ ਦੇਣਾ ਹੋਵੇਗਾ।
ਜਿੰਨਾ ਸੰਗਤਾਂ ਨੇ ਗੁਰੂ ਘਰਾਂ ਵਿੱਚ ਜਾਂ ਆਪਣੇ ਘਰਾਂ ਵਿੱਚ ਚੌਪਹਿਰਾ ਗੁਰਬਾਣੀ ਸਿਮਰਨ ਜਾਪ ਕੀਤਾ ਹੈ, ਉਹ ਸੰਗਤਾਂ ਇਸ ਸ਼ੁਕਰਾਨਾ ਦਰਸ਼ਨ ਦੀਦਾਰ ਤੀਰਥ ਯਾਤਰਾ ਲਈ ਜਰੂਰ ਜਾਣ। ਇਹ ਯਾਤਰਾ ਇਸ ਵੀਰਵਾਰ ਨੂੰ ਸਵੇਰੇ 05:00 ਵਜ਼ੇ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਤੋਂ ਰਵਾਨਾ ਹੋਵੇਗੀ ਅਤੇ ਦਰਸ਼ਨ ਦੀਦਾਰ ਕਰਨ ਉਪਰੰਤ ਸ਼ਾਮ 07:00 ਵਜੇ ਦੇ ਕਰੀਬ ਵਾਪਿਸ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਵਿਖੇ ਪਹੁੰਚੇਗੀ। ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਵੱਲੋਂ ਸੰਗਤਾਂ ਨੂੰ ਇਸ ਪਾਵਨ ਯਾਤਰਾ ਤੇ ਜਾਣ ਲਈ ਬੇਨਤੀ ਕੀਤੀ ਗਈ ਹੈ।
Author : Malout Live