ਐਪਲ ਇੰਟਰਨੈਸ਼ਨਲ ਸਕੂਲ ਦੀ ਲੜਕਿਆਂ ਦੀ ਟੀਮ ਨੇ ਜ਼ੋਨ ਲੈਵਲ ਬੈਡਮਿੰਟਨ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਕੀਤਾ ਹਾਸਿਲ
ਜ਼ੋਨ ਲੈਵਲ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਦੀ ਲੜਕਿਆਂ ਦੀ ਟੀਮ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਹਾਸਿਲ ਕੀਤਾ। ਟੂਰਨਾਮੈਂਟ ਦੌਰਾਨ ਟੀਮ ਨੇ ਸਿੰਗਲ ਅਤੇ ਡਬਲ ਦੋਹਾਂ ਕੈਟਾਗਿਰੀਆਂ ਵਿੱਚ ਬਿਹਤਰੀਨ ਖੇਡ ਦਿਖਾਈ। ਖਿਡਾਰੀਆਂ ਨੇ ਆਪਣੀ ਤੇਜ਼ ਰਿਫਲੈਕਸ, ਨਿਸ਼ਾਨੇਦਾਰ ਸ਼ਾਟਸ ਅਤੇ ਕੋਰਟ ‘ਚ ਚੁਸਤਤਾ ਨਾਲ ਹਰੇਕ ਮੁਕਾਬਲੇ ਵਿੱਚ ਦਰਸ਼ਕਾਂ ਦੀ ਵਾਹ-ਵਾਹ ਲੁੱਟੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ੋਨ ਲੈਵਲ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਦੀ ਲੜਕਿਆਂ ਦੀ ਟੀਮ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਹਾਸਿਲ ਕੀਤਾ। ਟੂਰਨਾਮੈਂਟ ਦੌਰਾਨ ਟੀਮ ਨੇ ਸਿੰਗਲ ਅਤੇ ਡਬਲ ਦੋਹਾਂ ਕੈਟਾਗਿਰੀਆਂ ਵਿੱਚ ਬਿਹਤਰੀਨ ਖੇਡ ਦਿਖਾਈ। ਖਿਡਾਰੀਆਂ ਨੇ ਆਪਣੀ ਤੇਜ਼ ਰਿਫਲੈਕਸ, ਨਿਸ਼ਾਨੇਦਾਰ ਸ਼ਾਟਸ ਅਤੇ ਕੋਰਟ ‘ਚ ਚੁਸਤਤਾ ਨਾਲ ਹਰੇਕ ਮੁਕਾਬਲੇ ਵਿੱਚ ਦਰਸ਼ਕਾਂ ਦੀ ਵਾਹ-ਵਾਹ ਲੁੱਟੀ। ਟੀਮ ਦੀ ਰਣਨੀਤਿਕ ਯੋਜਨਾ, ਫੁਰਤੀ ਅਤੇ ਅਨੁਸ਼ਾਸਨ ਨੇ ਉਨ੍ਹਾਂ ਨੂੰ ਫਾਈਨਲ ਤੱਕ ਪਹੁੰਚਾਇਆ। ਹਾਲਾਂਕਿ ਫਾਈਨਲ ਮੈਚ ਬਹੁਤ ਹੀ ਕੜੇ ਮੁਕਾਬਲੇ ਵਾਲਾ ਰਿਹਾ, ਪਰ ਲੜਕਿਆਂ ਨੇ ਆਖਰੀ ਪਲ ਤੱਕ ਪੂਰੀ ਹਿੰਮਤ ਅਤੇ ਖੇਡ ਭਾਵਨਾ ਨਾਲ ਖੇਡਿਆ।
ਇਹ ਮਾਣ ਦੀ ਗੱਲ ਹੈ ਕਿ ਐਪਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਸਿਰਫ਼ ਸਕੋਰਬੋਰਡ ਤੇ ਹੀ ਨਹੀਂ, ਸਗੋਂ ਆਪਣੇ ਸਪੋਰਟਸਮੈਨਸ਼ਿਪ ਅਤੇ ਟੀਮਵਰਕ ਨਾਲ ਵੀ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੇ। ਐਪਲ ਇੰਟਰਨੈਸ਼ਨਲ ਸਕੂਲ ਨੇ ਇਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਕਿ ਉਹ ਵਿਦਿਆਰਥੀਆਂ ਨੂੰ ਸਿਰਫ਼ ਅਕੈਡਮਿਕ ਵਿੱਚ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਅੱਗੇ ਵਧਾਉਣ ਲਈ ਸਦਾ ਪ੍ਰਤਿਬੱਧ ਹੈ। ਟੀਮ ਦੀ ਇਸ ਉਪਲਬਧੀ 'ਤੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ, ਪ੍ਰਿੰਸੀਪਲ ਮਨਦੀਪ ਪਾਲ ਕੌਰ, ਸਾਰੇ ਸਟਾਫ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
Author : Malout Live