ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਮਲੋਟ ਵਿਖੇ ਹੋਈ ਮਹੀਨਾਵਾਰ ਬੈਠਕ

ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਮਹੀਨਾਵਾਰ ਬੈਠਕ ਸੱਦੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਸੁਤੰਤਰਤਾ ਦਿਵਸ ਨੂੰ ਪਾਰਟੀ ਵੱਲੋਂ ਮਨਾਉਣ ਦੇ ਸੰਬੰਧ ਵਿੱਚ ਯੋਜਨਾਬੰਦੀ ਬਣਾਉਣਾ ਸੀ। ਇਸ ਵਾਰ ਸੁਤੰਤਰਤਾ ਦਿਵਸ ਦੇ ਮੌਕੇ ਤੇ ਪਾਰਟੀ ਵੱਲੋਂ ਇੱਕ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ, ਇਹ ਤਿਰੰਗਾ ਯਾਤਰਾ ਪਾਰਟੀ ਦਫਤਰ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਂਕ ਤੱਕ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਦੇਸ਼ ਤੇ ਆਪਣੇ ਦੇਸ਼ ਦੇ ਤਿਰੰਗੇ ਦਾ ਮਾਨ ਸਨਮਾਨ ਬਣਾਈ ਰੱਖਣਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਮਹੀਨਾਵਾਰ ਬੈਠਕ ਸੱਦੀ ਗਈ। ਇਸ ਮੀਟਿੰਗ ਵਿੱਚ ਪਾਰਟੀ ਦੇ ਅਹੁਦੇਦਾਰ ਤੇ ਵਰਕਰਾਂ ਨੇ ਹਿੱਸਾ ਲਿਆ। ਇਹ ਮੀਟਿੰਗ ਪਾਰਟੀ ਦੀ ਗਤੀਵਿਧੀਆਂ ਦੇ ਵਿਚਾਰ ਕਰਨ ਲਈ ਹਰ ਮਹੀਨੇ ਰੱਖੀ ਜਾਂਦੀ ਹੈ। ਇਸ ਮੀਟਿੰਗ ਦਾ ਮੁੱਖ ਉਦੇਸ਼ ਸੁਤੰਤਰਤਾ ਦਿਵਸ ਨੂੰ ਪਾਰਟੀ ਵੱਲੋਂ ਮਨਾਉਣ ਦੇ ਸੰਬੰਧ ਵਿੱਚ ਯੋਜਨਾਬੰਦੀ ਬਣਾਉਣਾ ਸੀ। ਪਾਰਟੀ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਸੁਤੰਤਰਤਾ ਦਿਵਸ ਦੇ ਮੌਕੇ ਤੇ ਪਾਰਟੀ ਵੱਲੋਂ ਇੱਕ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ, ਇਹ ਤਿਰੰਗਾ ਯਾਤਰਾ ਪਾਰਟੀ ਦਫਤਰ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਂਕ ਤੱਕ ਜਾਵੇਗੀ।

ਉਹਨਾਂ ਅੱਗੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਦੇਸ਼ ਤੇ ਆਪਣੇ ਦੇਸ਼ ਦੇ ਤਿਰੰਗੇ ਦਾ ਮਾਨ ਸਨਮਾਨ ਬਣਾਈ ਰੱਖਣਾ ਹੈ। ਆਰ.ਪੀ.ਆਈ ਪਾਰਟੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਪਾਰਟੀ ਨਾਲ ਜੁੜੇ ਹੋਏ ਹਰ ਇੱਕ ਵਰਕਰ ਨੂੰ ਇਹ ਅਪੀਲ ਕਰਦੀ ਹੈ ਕਿ ਉਹ ਵੱਧ ਤੋਂ ਵੱਧ ਇਸ ਯਾਤਰਾ ਵਿੱਚ ਸ਼ਾਮਿਲ ਹੋਣ। ਮੀਟਿੰਗ ਵਿੱਚ ਕੁਝ ਨਵੇਂ ਪਰਿਵਾਰ ਵੀ ਹਾਜ਼ਿਰ ਹੋਏ ਉਹਨਾਂ ਨੂੰ ਵੀ ਪ੍ਰਧਾਨ ਜੀ ਵੱਲੋਂ ਸਿਰੋਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੀਟਿੰਗ ਵਿੱਚ ਵਪਾਰ ਮੰਡਲ ਪ੍ਰਧਾਨ ਬਖਤੌਰ ਸਿੰਘ, ਮੁੱਖ ਸਲਾਹਕਾਰ ਸੁਖਮੰਦਰ ਸਿੰਘ, ਮਲੋਟ ਹਲਕਾ ਇੰਚਾਰਜ ਦਿਹਾਤੀ ਗੁਰਸੇਵਕ ਸਿੰਘ, ਦਫ਼ਤਰ ਇੰਚਾਰਜ ਰਵਿੰਦਰ ਜਾਜੋਰੀਆ, ਐੱਸ.ਸੀ ਮੋਰਚਾ ਮਲੋਟ ਪ੍ਰਧਾਨ ਮੁਕੱਦਰ, ਹਲਕਾ ਲੰਬੀ ਪ੍ਰਧਾਨ ਕਸ਼ਮੀਰ ਰਾਮ, ਰਿੰਪਾ ਸਿੰਘ ਝੋਰੜ, ਪਰਗਟ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਿਰ ਹੋਏ।

Author : Malout Live