ਆਈ.ਡੀ.ਬੀ.ਆਈ ਬੈਂਕ ਮਲੋਟ ਵਿਖੇ ਫਾਇਰ ਮੌਕ ਡਰਿੱਲ ਕਰਵਾਈ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਨਤਕ ਥਾਵਾਂ ਤੇ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਮਲੋਟ ਦੇ IDBI ਬੈਂਕ ਬਰਾਂਚ ਮੈਨੇਜਰ ਸੁਨੀਲ ਕੁਮਾਰ, ਲੋਨ ਆਫਿਸਰ ਸਾਹਿਲ ਚੌਧਰੀ, ਕਿਰਤੀ ਗੋਇਲ ਮੈਡਮ ਤੇ ਬੈਂਕ ਸਟਾਫ ਦੀ ਦੇਖ-ਰੇਖ ਵਿੱਚ ਫਾਇਰ ਸੇਫਟੀ ਅਵੇਰਨੈਸ ਪ੍ਰੋਗਰਾਮ ਤਹਿਤ ਇਕ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆl ਜੋ ਕਿ A2Z Services Co. ਦੇ ਸੀਨੀਅਰ ਟੈਕਨੀਸ਼ੀਅਨ ਮਿਸਟਰ ਸੰਨੀ ਗਿਰਧਰ ਵੱਲੋਂ ਅੱਗ ਲੱਗਣ ਦੀ ਸਥਿਤੀ ਨਾਲ ਨਿਪਟਣ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਨ ਬਾਰੇ
ਸਿਧਾਂਤਕ ਅਤੇ ਵਿਹਾਰਕ ਤਰੀਕੇ ਨਾਲ ਬੈਂਕ ਸਟਾਫ ਅਤੇ ਆਮ ਲੋਕਾਂ ਨੂੰ ਜਾਣੂੰ ਕਰਵਾਇਆl ਫਾਇਰ ਸੇਫਟੀ ਜਾਗਰੂਕਤਾ ਪ੍ਰੋਗਰਾਮ ਦੇ ਫਾਇਰ ਸੇਫ਼ਟੀ ਟ੍ਰੇਨਰ ਮਿਸਟਰ ਸੰਨੀ ਗਿਰਧਰ ਨੇ ਦੱਸਿਆ ਕੀ ਵੱਖ-ਵੱਖ ਥਾਵਾਂ ਤੇ ਜਾ ਕੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਜਾਗਰੂਕਤਾ ਦੇ ਚੱਲਦੇ ਜੇਕਰ ਕਿਤੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਕਰਮਚਾਰੀ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਹਨl Author: Malout Live