ਸੂਬਾ ਪੱਧਰੀ ਕਰਾਟੇ ਸੈਮੀਨਾਰ ਹੋਇਆ ਸਫ਼ਲਤਾਪੂਰਵਕ ਸਮਾਪਤ
ਮਲੋਟ: ਅੱਜ ਓਕੀਨਾਵਾਕਾਂ ਗੋਜੂ ਰਯੂ ਕਰਾਟੇ ਡੂ ਪੰਜਾਬ ਵੱਲੋਂ ਇੱਕ ਰੋਜ਼ਾ ਸੂਬਾ ਪੱਧਰੀ ਕਰਾਟੇ ਟ੍ਰੇਨਿੰਗ ਸੈਮੀਨਾਰ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਲਗਾਇਆ ਗਿਆ। ਜਿਸ ਵਿੱਚ ਸੂਬੇ ਭਰ ਦੇ ਕਰਾਟੇ ਖਿਡਾਰੀਆਂ ਅਤੇ ਕੋਚਾ ਨੇ ਭਾਗ ਲਿਆ ਸੈਮੀਨਾਰ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹੇਮਲਤਾ ਕਪੂਰ ਨੇ ਰਿਬਨ ਕੱਟ ਕੇ ਕੀਤੀ। ਇਸ ਸੈਮੀਨਾਰ ਵਿੱਚ ਕਰਾਟੇ ਖਿਡਾਰੀਆਂ ਨੇ ਗੋਜੂ ਰਯੂ ਕਰਾਟੇ ਦੀਆਂ ਬਰੀਕੀਆਂ ਸਿੱਖੀਆਂ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੇ ਦੱਸਿਆ ਕੇ ਇਸ ਸੈਮੀਨਾਰ ਵਿੱਚ ਬੱਚਿਆਂ ਨੂੰ ਆਤਮ ਰਕਸ਼ਾ ਕਰਨ ਦੇ ਗੁਰ ਸਿਖਾਏ ਗਏ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਅਮਚੋਰ ਕਰਾਟੇ ਫਾਊਂਡੇਸ਼ਨ ਪੰਜਾਬ ਦਾ ਧੰਨਵਾਦ ਕਰਦੇ ਕਿਹਾ ਕੇ ਕਰਾਟੇ ਨੂੰ ਪੰਜਾਬ ਓਲਿੰਪਿਕ ਤੋਂ ਮਾਨਤਾ ਮਿਲਣ ਤੇ ਹੁਣ ਜਲਦ ਹੀ ਜਿਲ੍ਹੇ ਦੇ
ਸਿਲੈਕਸ਼ਨ ਕਰਕੇ ਸੂਬਾ ਪੱਧਰੀ ਟੂਰਨਾਮੈਂਟ ਲਈ ਚੋਣ ਕੀਤੀ ਜਾਵੇਗੀ। ਸੈਮੀਨਾਰ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਆਏ ਕਰਾਟੇ ਕੋਚਾ ਨੇ ਜੱਜ, ਰੈਫਰੀ ਕੋਰਸ ਦੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੈਮੀਨਾਰ ਦੀ ਸਮਾਪਤੀ ਸਮੇਂ ਸ਼੍ਰੀਮਤੀ ਹੇਮਲਤਾ ਕਪੂਰ ਪ੍ਰਿੰਸੀਪਲ ਜੀ.ਟੀ.ਬੀ ਖਾਲਸਾ ਪਬਲਿਕ ਸੀਨੀ.ਸੈਕੰ.ਸਕੂਲ ਨੇ ਆਏ ਹੋਏ ਬੱਚਿਆਂ ਅਤੇ ਕੋਚਾ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਾਇਸ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਜੈਨ, ਪ੍ਰਧਾਨ ਸ਼ਗਨ ਲਾਲ, ਪ੍ਰੈੱਸ ਸਕੱਤਰ ਮਨਪ੍ਰੀਤਪਾਲ ਸਿੰਘ, ਜੁਆਇੰਟ ਸਕੱਤਰ ਕੰਵਰਜੀਤ ਸਿੰਘ, ਸਕੱਤਰ ਹਰਸ਼ਪਿੰਦਰ ਸਿੰਘ, ਪ੍ਰੈੱਸ ਸਕੱਤਰ ਪਵਨ ਨੰਬਰਦਾਰ ਅਬੁਲਖੁਰਾਣਾ ਖਜ਼ਾਨਚੀ, ਨੀਤੂ ਰਾਣੀ, ਗਗਨਦੀਪ ਕੌਰ, ਰਾਜਪ੍ਰੀਤ ਕੌਰ, ਮਨਪ੍ਰੀਤ ਕੌਰ, ਸਰਗਮ, ਮਧੂ ਰਾਣੀ, ਮੋਨਿਕਾ ਰਾਣੀ, ਹਰਪ੍ਰੀਤ ਕੌਰ, ਤਮੰਨਾ ਰਾਣੀ, ਤਜਿੰਦਰ ਸਿੰਘ, ਬਲਜਿੰਦਰ ਸਿੰਘ, ਸੁਖਚੈਨ ਸਿੰਘ, ਸੁਰਿੰਦਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਹਾਜ਼ਿਰ ਰਹੇ। Author: Malout Live