ਜਿਲ੍ਹਾ ਪੁਲਿਸ ਵੱਲੋਂ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਕੀਤਾ ਆਯੋਜਿਤ 400 ਤੋਂ ਵੱਧ ਲੋਕਾਂ ਨੇ ਕਰਵਾਈ ਸਰੀਰਿਕ ਜਾਂਚ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਿਲ੍ਹਾ ਪੁਲਿਸ ਹੈੱਡ ਕੁਆਟਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੁਲਿਸ ਵੱਲੋਂ ਪੁਲਿਸ ਮੁਲਾਜਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਇਸ ਕੈਂਪ ਵਿੱਚ ਮੁਫਤ ਵਿੱਚ ਆਪਣੀ ਸਰੀਰਿਕ ਜਾਂਚ ਕਰਵਾਈ ਗਈ। ਇਹ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਜਿਲ੍ਹਾ ਪੁਲਿਸ ਮੁੱਖੀ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ World Cancer Care ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਜਿਲ੍ਹਾ ਪੁਲਿਸ ਮੁੱਖੀ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ. ਵੱਲੋਂ ਰੀਬਨ ਕੱਟ ਕੇ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸ਼੍ਰੀ ਕੁਲਵੰਤ ਰਾਏ ਐੱਸ.ਪੀ (ਐਚ) ਸ. ਸਤਨਾਮ ਸਿੰਘ ਡੀ.ਐਸ.ਪੀ ਤੋਂ ਇਲਾਵਾ World Cancer Care ਦੇ ਡਾਕਟਰ ਗੁਲਸ਼ਨ ਠਾਕੁਰ, ਡਾਕਟਰ ਅਸ਼ੀਸ਼ ਦੁੱਗਲ, ਡਾਕਟਰ ਅਰੁਨ, ਡਾਕਟਰ ਰਮਨ ਗੁਰਾਇਆ ਅਤੇ ਡਾਕਟਰ ਅੰਜਲੀ ਮੌਜੂਦ ਸਨ। ਡਾਕਟਰਾਂ ਦੀ ਟੀਮ ਆਪਣੇ ਨਾਲ ਟੈਸਟ ਕਰਨ ਲਈ ਬੱਸਾਂ ਲੈ ਕੇ ਪਹੁੰਚੇ ਸਨ। ਇਸ ਮੌਕੇ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪੁਲਿਸ ਲਾਇਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਮੁਫ਼ਤ ਮੈਗਾ ਮੈਡੀਕਲ ਚੈੱਕਅਪ ਕੈਂਪ ਅਯੋਜਿਤ ਕੀਤਾ ਗਿਆ। ਜਿੱਥੇ ਲਧਿਆਣਾ ਤੋਂ World Cancer Care ਦੇ ਮਾਹਿਰ ਡਾਕਟਰਾਂ ਇੱਥੇ ਪਹੁੰਚੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਅੱਤਵਾਦ ਦੇ ਟਾਇਮ ਤੋਂ ਬਾਅਦ ਪੁਲਿਸ ਵੱਲੋਂ ਲੋਕਾਂ ਨਾਲ ਸਿੱਧਾ ਤਾਲਮੇਲ ਬਣਾਉਣ ਲਈ ਕਈ ਉਪਰਾਲੇ ਕੀਤੇ ਗਏ ਹਨ ਅਤੇ ਇਹ ਉਪਰਾਲੇ ਅੱਗੇ ਵੀ ਕੀਤੇ ਜਾ ਰਹੇ ਹਨ ਇਸ ਦੇ ਨਾਲ ਇੱਕ ਮੁਫ਼ਤ ਮੈਗਾ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਪੁਲਿਸ ਮੁਲਾਜਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਤਕਰੀਬਨ 400 ਤੋਂ ਵੱਧ ਲੋਕਾਂ ਨੇ ਇਸ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਆਪਣਾ ਸਰੀਰਕ ਜਾਂਚ ਕਰਵਾਈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਉਪਰਾਲੇ ਅੱਗੇ ਵੀ ਕੀਤੇ ਜਾਣਗੇ। World Cancer Care ਦੇ ਪਹੁੰਚੇ ਡਾਕਟਰ ਗੁਲਸ਼ਨ ਠਾਕੁਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮੈਡੀਕਲ ਕੈਂਪ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਅਲੱਗ-ਅਲੱਗ ਸਰੀਰਕ ਟੈਸਟ ਕੀਤੇ ਗਏ ਜਿਸ ਤਰਾਂ ਔਰਤਾਂ ਅਤੇ ਪੁਰਸ਼ਾਂ ਦੀ ਸਰੀਰਿਕ ਜਾਂਚ, ਬੱਚੇਦਾਨੀ ਦੀ ਜਾਂਚ ਲਈ ਪੰਪ ਸਮੀਅਰ ਟੈਸਟ, ਛਾਤੀਆਂ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ, ਗਦੂਦਾਂ ਦੀ ਜਾਂਚ ਲਈ ਪੀ.ਐੱਸ.ਏ.ਟੈਸਟ, ਗਲੇ ਦੇ ਕੈਂਸਰ ਦੀ ਜਾਂਚ ਲਈ ਐਂਡੋਸਕੋਪੀ, ਮੂੰਹ ਦੇ ਕੈਂਸਰ ਦੀ ਜਾਂਚ ਲਈ ਟੈਸਟ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਲਈ ਟੈਸਟ, ਕੈਂਸਰ ਜਾਗਰੂਕਤਾ ਲਈ ਕਿਤਾਬ ਵੰਡੇ ਗਏਅਤੇ ਫਿਲਮਾਂ ਵੀ ਦਿਖਾਈਆਂ ਗਈਆਂ। Author: Malout Live