ਕਾਊਂਟਰ ਇੰਟੈਲੀਜੈਂਸ ਅਤੇ ਐੱਸ.ਟੀ.ਐੱਫ ਸ਼੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਨੇ ਦੋ ਹਥਿਆਰ ਸਮੇਤ 4 ਦੋਸ਼ੀ ਕੀਤੇ ਕਾਬੂ

ਮਲੋਟ: ਕਾਊਂਟਰ ਇੰਟੈਲੀਜੈਂਸ ਅਤੇ ਐੱਸ.ਟੀ.ਐੱਫ ਸ਼੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਵੱਲੋਂ ਸਾਂਝੇ ਉਪਰੇਸ਼ਨ ਤਹਿਤ ਕਾਰਵਾਈ ਕਰਦਿਆਂ ਡਰੇਨ ਪੁਲ ਮਲੋਟ-ਡੱਬਵਾਲੀ ਰੋਡ ਤੇ ਚਾਰ ਦੋਸ਼ੀਆਂ ਗੁਰਮੀਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਰੋੜਾਂਵਾਲੀ ਤਹਿ. ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਗੁਰਜੀਤ ਸਿੰਘ ਪੁੱਤਰ ਨੰਦ ਸਿੰਘ ਵਾਸੀ ਨੰਬਰ 32436, ਗਲੀ ਨੰ.12, ਪਰਸਰਾਮ ਨਗਰ ਬਠਿੰਡਾ, ਰਣਜੀਤ ਸਿੰਘ ਪੁੱਤਰ ਜੈ ਪ੍ਰਕਾਸ਼ ਵਾਸੀ ਗਲੀ ਨੰ. 3, ਸੰਦੀਪ ਨਗਰ ਮਲੋਟ

ਅਤੇ ਰਘੁਵੀਰ ਸਿੰਘ ਉਰਫ਼ ਰਾਣਾ ਪੁੱਤਰ ਹਜ਼ੂਰਾ ਸਿੰਘ ਵਾਸੀ ਗੁਰੂਕੁਲ ਰੋਡ ਬਠਿੰਡਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਪਿਸਤੌਲ ਦੇਸੀ 32 ਬੋਰ ਸਮੇਤ 5 ਜਿੰਦਾ ਕਾਰਤੂਸ, ਇੱਕ ਦੇਸੀ ਕੱਟਾ 32 ਬੋਰ 1 ਜਿੰਦਾ ਕਾਰਤੂਸ ਸਮੇਤ ਇੱਕ ਇਨੋਵਾ ਕਾਰ ਪੀ.ਬੀ 05 ਯੂ 0205 ਬਰਾਮਦ ਕੀਤੇ ਹਨ। ਇਸ ਸੰਬੰਧ ਵਿੱਚ ਮੁਕੱਦਮਾ ਨੰਬਰ 57 ਮਿਤੀ 20/04/2023, ਅਧੀਨ 25/27/54/59 ਅਸਲਾ ਐਕਟ ਥਾਣਾ ਸਿਟੀ ਮਲੋਟ ਵਿੱਚ ਦਰਜ ਰਜਿਸਟਰ ਕੀਤਾ ਗਿਆ। Author: Malout Live