ਖਾਧ ਪਦਾਰਥ ਵਿਕਰੇਤਾ ਨੂੰ ਹਦਾਇਤ ਵੇਚਣ ਵਾਲੇ ਪਦਾਰਥਾਂ ਦੇ ਕੱਟੇ ਬਿੱਲ ਤੇ ਨਾ ਲਿਖਿਆ FSSAI ਨੰਬਰ ਤਾਂ ਹੋਵੇਗੀ ਕਾਨੂੰਨੀ ਕਾਰਵਾਈ

,

ਮਲੋਟ:- ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਖਾਧ ਪਦਾਰਥ ਵੇਚਣ ਸਮੇਂ ਪੈਕਿੰਗ ਅਤੇ ਬਿੱਲ ਉਪਰ ਫਰਮ ਦਾ FSSAI ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਹਰੇਕ ਖਾਧ ਪਦਾਰਥ ਵੇਚਣ ਵਾਲੇ ਨੂੰ FSSAI ਤੋਂ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਕੀਤਾ ਹੋਇਆ ਹੈ। ਪਰ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੋਰ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਜਿਲ੍ਹੇ ਵਿੱਚ ਪਦਾਰਥ ਵਿਕਰੇਤਾ ਨੂੰ ਅਕਤੂਬਰ 2021 ਤੋਂ ਆਪਣਾ ਸਮਾਨ ਵੇਚਣ ਸਮੇਂ ਭਾਰਤ ਸਰਕਾਰ ਦੇ ਅਦਾਰਾ FSSAI ਨਵੀਂ ਦਿੱਲੀ ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਹਰੇਕ ਬਿੱਲ, ਕੈਸ਼-ਮੀਮੋ, ਰਸੀਦ ਉੱਪਰ ਲਿਖਣਾ ਲਾਜ਼ਮੀ ਕਰ ਦਿੱਤਾ ਗਿਆ ਸੀ।                                                    

ਜਿਸ ਵਿੱਚ ਦਸੰਬਰ 2021 ਤੱਕ ਦੀ ਛੋਟ ਦੇ ਦਿੱਤੀ ਗਈ ਹੈ ਪਰ ਹੁਣ 1 ਜਨਵਰੀ 2022 ਤੋਂ ਇਹ ਲਾਗੂ ਹੋ ਰਿਹਾ ਹੈ। ਜਿਸ ਵਿੱਚ ਹਰੇਕ ਖਾਧ ਪਦਾਰਥਾਂ ਦੇ ਵਿਕਰੇਤਾ ਨੂੰ ਸਰਕਾਰ ਵੱਲੋਂ 14 ਅੰਕਾਂ ਵਾਲਾ ਜੋ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤਾ ਜਾਂਦਾ ਹੈ ਉਸ ਨੂੰ ਵਿਕਰੀ ਬਿੱਲ ਉੱਪਰ ਲਿਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਰਜਿਸਟ੍ਰੇਸ਼ਨ ਅੰਕ ਤੋਂ ਬਿਨ੍ਹਾਂ ਹਰ ਤਰ੍ਹਾਂ ਦਾ ਖਾਧ ਪਦਾਰਥ ਵੇਚਣ ਉੱਪਰ ਸਖਤ ਮਨਾਹੀ ਹੋਵੇਗੀ। ਕੋਈ ਵੀ ਗਲਤ ਸਾਮਾਨ ਪਾਏ ਜਾਣ ਤੇ ਕੋਈ ਵੀ ਉਪਭੋਗਤਾ ਉਸ ਨੰਬਰ ਦੀ ਸ਼ਿਕਾਇਤ ਕਰ ਸਕਦਾ ਹੈ ਤਾਂ ਜੋ ਵੇਚਣ ਵਾਲੇ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਅਭੀਨਵ ਖੋਸਲਾ ਫੂਡ ਅਫਸਰ ਨੇ ਦੱਸਿਆ ਕਿ 1 ਜਨਵਰੀ ਤੋਂ ਕੋਈ ਵੀ ਫੂਡ ਆਈਟਮ ਬਿਨਾਂ ਨੰਬਰ ਲਿਖੇ ਕੋਈ ਵੀ ਨੰਬਰ ਦੇ ਆਧਾਰ ਤੇ ਸਿਹਤ ਵਿਭਾਗ ਵੱਲੋ ਖਾਧ ਪਦਾਰਥ ਸੇਫ਼ਟੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਵਿਕਰੇਤਾ ਵੇਚਦਾ ਫੜਿਆ ਗਿਆ ਤਾਂ ਫੂਡ ਸੇਫ਼ਟੀ ਐਕਟ ਅਧੀਨ ਉਸ ਵਿਕਰੇਤਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਿਲ੍ਹਾ ਮੁਕਤਸਰ ਸਾਹਿਬ ਦੇ ਸਾਰੇ ਖਾਧ ਪਦਾਰਥਾਂ ਦੇ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਫੂਡ ਸੇਫ਼ਟੀ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਹ ਤੁਰੰਤ ਆਪਣੀ ਰਜਿਸ਼ਟ੍ਰੇਸ਼ਨ ਦਫ਼ਤਰ ਸਿਵਲ ਸਰਜਨ ਤੋਂ ਕਰਵਾ ਲੈਣ ਤਾਂ ਜੋ ਆਪਣਾ ਰਜਿਸਟ੍ਰੇਸ਼ਨ ਨੰਬਰ ਲਿਖਣਾ ਯਕੀਨੀ ਬਨਾਉਣ।