ਸਿਹਤ ਵਿਭਾਗ ਰੂਰਲ ਤੇ ਪੰਚਾਇਤ ਵਿਭਾਗ ਫਾਰਮੇਸੀ ਅਫਸਰਾਂ ਤੇ ਦਰਜ਼ਾ ਚਾਰ ਕਰਮਚਾਰੀ ਯੂਨੀਅਨ ਵੱਲੋਂ ਏ.ਡੀ.ਸੀ.ਨੂੰ ਦਿੱਤਾ ਮੰਗ ਪੱਤਰ

ਮਲੋਟ:- ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ), ਰੂਰਲ ਹੈਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਸਮੂਹ ਦਰਜਾ ਚਾਰ ਕਰਮਚਾਰੀ ਯੂਨੀਅਨ ਪੰਜਾਬ ਦੇ ਫੈਸਲੇ ਅਨੁਸਾਰ ਯੂਨੀਅਨ ਵੱਲੋ ਅੱਜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ ਅਤੇ ਮੋਰਚੇ ਵਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਏ.ਡੀ.ਸੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਆਗੂ ਪਰਮਪਾਲ ਸਿੰਘ ਨੇ ਦੱਸਿਆ ਕੇ ਲਗਭਗ 15 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਇਹ ਲਗਭਗ 2000 ਮੁਲਾਜ਼ਮ ਹੁਣ ਆਰ-ਪਾਰ ਦੀ ਲੜਾਈ ਦੇ ਰੋ ਵਿੱਚ ਹਨ ਅਤੇ ਮੋਰਚੇ ਵੱਲੋਂ ਲਏ ਫੈਸਲੇ ਅਨੁਸਾਰ ਜੇਕਰ 28 ਤਰੀਕ ਦੀ ਪੈਨਲ ਮੀਟਿੰਗ ਵਿੱਚ ਮੰਗਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਾਂ ਟਾਲਮਟੋਲ ਦੀ ਨੀਤੀ ਸਰਕਾਰ ਵੱਲੋਂ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ 29 ਤਰੀਕ ਨੂੰ ਜੱਥੇਬੰਦੀ ਵੱਲੋਂ ਗੁਪਤ ਐਕਸ਼ਨ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਹੋਵੇਗੀ। ਉਹਨਾਂ ਅੱਗੇ ਦਸਿਆ ਕਿ ਯੂਨੀਅਨ ਵੱਲੋਂ ਖਰੜ ਵਿਖੇ ਸ਼ੁਰੂ ਕੀਤਾ ਪੱਕਾ ਮੋਰਚਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ। ਜੱਥੇਬੰਦੀਆਂ ਵੱਲੋਂ 24 ਦਿਸੰਬਰ ਨੂੰ ਕੀਤੀ ਗਈ ਵਿਸ਼ਾਲ ਰੋਸ ਰੈਲੀ ਕਾਰਨ ਐੱਸ.ਡੀ.ਐਮ ਖਰੜ ਵੱਲੋਂ ਸਪੈਸ਼ਲ ਪ੍ਰਿੰਸੀਪਲ ਸੈਕਟਰੀ-ਟੂ-ਸੀ.ਐੱਮ ਨਾਲ ਪੈਨਲ ਮੀਟਿੰਗ ਦਾ ਲਿਖਤ ਭਰੋਸਾ ਦਿੱਤਾ ਗਿਆ ਸੀ। ਜੱਥੇਬੰਦੀਆਂ ਵੱਲੋਂ ਮਿਤੀ 27 ਅਤੇ 28 ਦਿਸੰਬਰ ਨੂੰ ਜਿਲ੍ਹਾ ਹੈੱਡਕੁਆਰਟਰ ਤੇ ਡੀ.ਸੀ ਦਫਤਰਾਂ ਵਿਖੇ 10 ਤੋਂ 2 ਵਜੇ ਤੱਕ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਮਨਦੀਪ ਸਿੰਘ, ਪ੍ਰੀਤੀ ਬਾਲਾ, ਅਨੀਤਾ ਰਾਣੀ, ਰਿਸ਼ੀਪਾਲ, ਰਣਜੀਤ, ਗੋਲਡੀ, ਅਸ਼ਵਨੀ ਕੁਮਾਰ, ਕਰਮਜੀਤ ਸਿੰਘ, ਬਿੰਦਰ ਸਿੰਘ, ਮਨੋਜ਼ ਹਾਜਰ ਸਨ।