ਪੂਜਨੀਕ ਬਾਪੂ ਮੱਘਰ ਸਿੰਘ ਜੀ ਦੀ ਬਰਸੀ ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰਾਂ ਨੇ 'ਖੂਨਦਾਨ' ਕਰਕੇ ਮਨਾਈ

ਮਲੋਟ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਪੂਜਨੀਕ ਬਾਪੂ ਮੱਘਰ ਸਿੰਘ ਜੀ ਦੀ ਬਰਸੀ ਮੌਕੇ ਮਲੋਟ ਦੇ ਸੇਵਾਦਾਰਾਂ ਨੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ 'ਚ ਖੂਨਦਾਨ ਕਰਕੇ ਪਰਮਾਰਥੀ ਦਿਵਸ ਮਨਾਇਆ। ਸਰਕਾਰੀ ਹਸਪਤਾਲ ਮਲੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਨੌਜਵਾਨ ਸੇਵਾਦਾਰਾਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਖੂਨਦਾਨ ਸੰਮਤੀ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੇਵਾਦਾਰ ਟਿੰਕੂ ਇੰਸਾਂ, ਰਿੰਕੂ ਛਾਬੜਾ ਇੰਸਾਂ, ਰਜਿੰਦਰ ਸੱਚਦੇਵਾ ਇੰਸਾਂ, ਨਾਮ ਜਾਮ ਸੰਮਤੀ ਦੇ ਵਿਕਾਸ ਕਾਮਰਾ, ਸੇਵਾਦਾਰ ਸ਼ੁਭਾਸ਼ ਗੂੰਬਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ 142 ਮਾਨਵਤਾ ਭਲਾਈ ਦੇ ਕਾਰਜ ਚਲਾਏ ਹਨ

ਪੂਰੇ ਦੇਸ਼ ਅਤੇ ਵਿਦੇਸ਼ਾਂ ਦੀ ਸਾਧ-ਸੰਗਤ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰ ਰਹੀ ਹੈ। ਜਿਸ ਨਾਲ ਲੋੜਵੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ ਅਤੇ ਇਸੇ ਕੜ੍ਹੀ ਤਹਿਤ ਮਲੋਟ ਦੇ ਨੌਜਵਾਨਾਂ ਨੇ ਪੂਜਨੀਕ ਬਾਪੂ ਮੱਘਰ ਸਿੰਘ ਜੀ ਦੀ ਬਰਸੀ ਖੂਨਦਾਨ ਕਰਕੇ ਮਨਾਈ ਤਾਂ ਜੋ ਇਹ ਖੂਨਦਾਨ ਕਿਸੇ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕੇ ਅਤੇ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰ ਹਮੇਸ਼ਾਂ ਹੀ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ 'ਤੇ ਲਗਾਤਾਰ ਖੂਨਦਾਨ ਕਰ ਰਹੇ ਹਨ। ਇਸ ਮੌਕੇ ਮੈਡੀਕਲ ਅਫ਼ਸਰ ਸਪੈਸ਼ਲਿਸਟ ਡਾ. ਚੇਤਨ ਖੁਰਾਣਾ, ਲੈਬ ਟੈਕਨੀਸ਼ੀਅਨ ਅਲਫੀਨ ਅਤੇ ਗੋਲਡੀ ਸਾਗਰ, ਸੇਵਾਦਾਰ ਦੀਪਕ ਸ਼ਰਮਾ, ਸੰਜੀਵ ਧਮੀਜਾ ਇੰਸਾਂ, ਬਲਦੇਵ ਪ੍ਰਕਾਸ ਇੰਸਾਂ, ਰਾਮ ਪਾਲ ਇੰਸਾਂ, ਵਿਕਰਮ ਕੁਮਾਰ ਇੰਸਾਂ, ਪ੍ਰਵੀਨ ਇੰਸਾਂ, ਭਾਰਤ ਭੂਸ਼ਣ ਇੰਸਾਂ (ਟੀਟਾ), ਜੰਗੀਰ ਕੌਰ, ਗੌਰਵ ਕੁਮਾਰ ਇੰਸਾਂ, ਸੰਜੀਵ ਸੇਠੀ ਇੰਸਾਂ, ਅਸ਼ਵਨੀ ਗਰੋਵਰ ਇੰਸਾਂ, ਅਮਨਦੀਪ, ਰਾਜ ਕੁਮਾਰ, ਆਤਮਾ ਰਾਮ ਇੰਸਾਂ ਮੌਜੂਦ ਸਨ। Author: Malout Live