24 ਘੰਟਿਆਂ 'ਚ ਸੁਲਝੀ ਨੌਜਵਾਨ ਦੇ ਕਤਲ ਦੀ ਗੁੱਥੀ, ਨਾਜਾਇਜ਼ ਸਬੰਧ ਬਣੇ ਮੌਤ ਦਾ ਕਾਰਨ

ਸ੍ਰੀ ਮੁਕਤਸਰ ਸਾਹਿਬ :- ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ, ਸ੍ਰੀ ਗੁਰਮੇਲ ਸਿੰਘ ਐਸ.ਪੀ (ਡੀ), ਜਸਮੀਤ ਸਿੰਘ ਡੀ.ਐਸ.ਪੀ (ਡੀ) ਅਤੇ ਇੰਸਪੈਕਟਰ ਪ੍ਰਤਾਪ ਸਿੰਘ ਇੰਚਾਰਜ ਸੀ.ਆਈ.ਏ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵੱਲੋ ਅੰਨੇ ਕਤਲ ਦੀ ਗੁਥੀ ਨੂੰ ਸੁਲਝਾਉਣ ਵਿੱਚ ਕਾਮਯਾਬੀ ਮਿਲੀ ਹੈ। ਰੋਸ਼ਨ ਲਾਲ ਵਾਸੀ ਗਲੀ ਨੰਬਰ 02 ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਪਾਸ ਮਿਤੀ 21/11/2019 ਨੂੰ ਆ ਕਿ ਇਤਲਾਹ ਦਿਤੀ ਕੇ ਉਸ ਦੇ ਪੱਤਰ ਰਜੀਵ ਕੁਮਾਰ ਦੀ ਲਾਸ਼ ਬਠਿੰਡਾ ਰੋਡ ਤੇ ਮਲੋਟ ਰੋਡ ਕੋਲ ਪਈ ਹੈ।
ਜਿਸ ਦੇ ਬਿਆਨ ਤੇ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਪੁਲੀਸ ਪਾਰਟੀ ਨੂੰ ਆਪਣੇ ਨਾਲ ਲੈ ਕਿ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਕਰ ਤਫਤੀਸ਼ ਅਮਲ ਵਿੱਚ ਲਿਆਦੀ। ਡੁੰਘਾਈ ਵਿੱਚ ਤਫਤੀਸ਼ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਜਗਸੀਰ ਸਿੰਘ ਉਰਫ ਸ਼ੀਰਾ ਉਰਫ ਦੀਪਕ ਦੇ ਸਰਬਜੀਤ ਕੌਰ ਦੇ ਨਾਲ ਨਜਾਇਜ ਸਬੰਧ ਸਨ ਦੋਸ਼ੀ ਜਗਸੀਰ ਸਿੰਘ ਨੂੰ ਸ਼ੱਕ ਸੀ ਕਿ ਮਿ੍ਰਤਕ ਰਜੀਵ ਕੁਮਾਰ ਦੇ ਵੀ ਸਰਬਜੀਤ ਕੌਰ ਨਾਲ ਨਜਾਇਜ ਸਬੰਧ ਬਨ ਗਏ ਹਨ ਉਸ ਨੂੰ ਆਪਣੇ ਪਿਆਰ ਵਿੱਚ ਰੋੜਾ ਮੰਨਦਿਆ ਜਗਸੀਰ ਸਿੰਘ ਉਰਫ ਸ਼ੀਰਾ ਉਰਫ ਦੀਪਕ ਨੇ ਆਪਣੇ ਦੋਸਤਾ ਸੰਨੀ ਵਾਸੀ ਗਿਦੜਬਾਹਾ,ਅਰਸ਼ਦੀਪ ਸਿੰਘ ਪੁਤਰ ਜਸਵੰਤ ਸਿੰਘ ਵਾਸੀ ਰਾਮ ਗੜਚੰੁਘਾਂ ਅਤੇ ਸਰਬਜੀਤ ਕੌਰ ਨੇ ਰਲ ਕਿ ਰਜੀਵ ਕੁਮਾਰ ਦਾ ਤੇਜਧਾਰ ਹਥਿਆਰ ਨਾਲ ਛਾਤੀ ਤੇ ਵਾਰ ਕਰਕੇ ਕਤਲ ਕੀਤਾ ਹੇ ਜਿਸ ਤੇ ਪੁਲਿਸ ਵੱਲੋਂ ਦੋਸ਼ਣ ਸਰਬਜੀਤ ਕੌਰ ਅਤੇ ਦੋਸ਼ੀ ਜਗਸੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਹਨਾ ਪਾਸੋ ਵਕੂਆ ਸਮੇ ਵਰਤੇ ਮੋਬਾਇਲ ਅਤੇ ਵਹੀਕਲ ਕਬਜੇ ਵਿੱਚ ਲਏ ਗਏ ਹਨ ਦੋਸ਼ੀਆ ਪਾਸੋ ਡੂੰਘਾਈ ਨਾਲ ਤਫਤੀਸ਼ ਜਾਰੀ ਹੈ ਅਤੇ ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।