ਡਾ. ਗਗਨਦੀਪ ਸਿੰਘ ਐੱਮ.ਐੱਸ.ਆਰਥੋ ਦਾ ਕੀਤਾ ਸਵਾਗਤ

ਮਲੋਟ: ਮਲੋਟ ਵਿਖੇ ਡਾ. ਗਗਨਦੀਪ ਸਿੰਘ ਐੱਮ.ਐੱਸ. (ਆਰਥੋ) ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਸਰਜਨ ਦੇ ਮਲੋਟ ਸਿਵਿਲ ਹਸਪਤਾਲ ਵਿਖੇ ਡਿਊਟੀ ਜੁਆਇੰਨ ਕਰਨ ਤੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਅਤੇ ਸੁਨਿਹਰੇ ਭਵਿੱਖ ਲਈ ਵਧਾਈਆਂ ਦਿੱਤੀਆਂ ਗਈਆਂ।

ਇਸ ਦੌਰਾਨ ਉਨ੍ਹਾਂ ਦੱਸਿਆ ਕਿ ਡਾ. ਸਾਹਿਬ ਦੀ ਡਿਊਟੀ ਸੰਭਾਲਣ ਨਾਲ ਮਲੋਟ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਡਾ. ਸਾਹਿਬ ਦੀ ਨਿਯੁਕਤੀ ਮਲੋਟ ਸਿਵਿਲ ਹਸਪਤਾਲ ਵਿੱਚ ਕਰਵਾਈ। ਇਸ ਮੌਕੇ ਸ਼ੀਤਲ ਕੁਮਾਰ, ਮਦਨ ਲਾਲ, ਰਾਮ ਕੁਮਾਰ, ਰਿੰਕੂ ਕੁਮਾਰ ਆਦਿ ਮੌਜੂਦ ਸਨ। Author: Malout Live