ਡੀ.ਏ.ਵੀ ਕਾਲਜ ਮਲੋਟ ਵਿਖੇ "ਪੇਂਡੂ ਉੱਦਮ ਵਿਕਾਸ ਸੈੱਲ ਕੈਂਪਸ ਅਤੇ ਕਮਿਊਨਿਟੀ ਵਿੱਚ ਸਥਿਰਤਾ" ਵਿਸ਼ੇ ' ਤੇ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ
ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ 1 ਅਕਤੂਬਰ 2022 ਨੂੰ ਐੱਮ.ਜੀ.ਐੱਨ.ਸੀ.ਆਰ.ਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਨਿਰਦੇਸ਼ਾਂ ਅਧੀਨ "ਪੇਂਡੂ ਉੱਦਮ ਵਿਕਾਸ ਸੈੱਲ ਕੈਂਪਸ ਅਤੇ ਕਮਿਊਨਿਟੀ ਵਿੱਚ ਸਥਿਰਤਾ" ਵਿਸ਼ੇ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਜ਼ਿਲ੍ਹਾ ਰਿਸੋਰਸ ਡਾ. ਸੁਖਵਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਰਕਸ਼ਾਪ ਦੇ ਵਿਸ਼ੇ ਨੂੰ ਬੜੇ ਹੀ ਸਟੀਕ ਅਤੇ ਸਾਰਥਕ ਸ਼ਬਦਾਂ ਵਿੱਚ ਪੇਸ਼ ਕੀਤਾ। ਉਹਨਾਂ ਨੇ ਸਥਿਰਤਾ ਅਤੇ ਉੱਦਮਤਾ, ਵਿਕਾਸ ਅਤੇ ਸਤਹੀ ਪ੍ਰਬੰਧਨ ਦੇ ਮਹੱਤਵ ਅਤੇ ਟੀਚਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਰੋਜ਼ਾਨਾ ਜੀਵਨ ਵਿੱਚੋਂ ਉਦਾਹਰਨਾਂ ਲੈ ਕੇ ਟੀਚੇ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ।
ਉਨ੍ਹਾਂ ਕਾਲਜ ਦਾ ਗ੍ਰੀਨ ਆਡਿਟ ਕੀਤਾ ਅਤੇ ਕਾਲਜ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਇਸ ਵਰਕਸ਼ਾਪ ਤਹਿਤ ਦਿੱਤੇ ਗਏ ਨਿਰਦੇਸ਼ਾਂ ਲਈ ਸਮੁੱਚੇ ਕਾਲਜ ਵੱਲੋਂ ਵਚਨਬੱਧਤਾ ਨੂੰ ਦਰਸਾਇਆ। ਇਸ ਮੌਕੇ ਨੋਡਲ ਅਫਸਰ, ਸ਼੍ਰੀ ਵਿੱਕੀ ਕਾਲੜਾ ਨੇ ਪੂਰੀ ਵਰਕਸ਼ਾਪ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕੀਤਾ। ਸ਼੍ਰੀ ਸੁਦੇਸ਼ ਗਰੋਵਰ (ਡੀਨ ਅਕਾਦਮਿਕ), ਡਾ. ਵਿਨੀਤ ਕੁਮਾਰ (ਕੋਆਰਡੀਨੇਟਰ IQAC) ਅਤੇ ਸਮੂਹ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। Author: Malout Live