ਸ਼ਹਿਰ ਦੇ ਅਧੂਰੇ ਪਏ ਕੰਮ ਜਲਦ ਪੂਰੇ ਕਰਵਾਏ ਜਾਣਗੇ: ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਥਾਨਕ ਸੰਧੂ ਕਾਲੋਨੀ ਗਲੀ ਨੰ. 1 ਨੂੰ ਬਣਾਉਣ ਦੇ ਕੰਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਜ਼ਿਲਾ ਦਫਤਰ ਇੰਚਾਰਜ ਬਾਬੂ ਸਿੰਘ ਧੀਮਾਨ ਤੇ ਕਮਲ ਸਿੰਘ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ 'ਚ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਕੰਮਾਂ ਦੀ ਸ਼ੁਰੂਆਤ ਉਨ੍ਹਾਂ ਵਿਅਕਤੀਆਂ ਵੱਲੋਂ ਕਰਵਾਈ ਗਈ ਜਿਨ੍ਹਾਂ ਨੇ ਬਿਨਾਂ ਸਵਾਰਥ ਦੇ ਪਾਰਟੀ ਦਾ ਝੰਡਾ ਚੁੱਕ ਕੇ ਘਰ-ਘਰ ਜਾ ਕੇ ਪ੍ਰਚਾਰ ਕੀਤਾ।
'ਕਾਕਾ ਬਰਾੜ' ਨੇ ਆਖਿਆ ਕਿ ਸੰਧੂ ਕਾਲੋਨੀ 'ਚ ਪਹਿਲਾ ਪੀਣ ਵਾਲਾ ਪਾਣੀ ਸਾਫ-ਸੁਥਰਾ ਨਹੀਂ ਸੀ ਆਉਂਦਾ ਜਿਸ ਤੋਂ ਬਾਅਦ ਇਸ ਕਾਲੋਨੀ 'ਚ ਦੁਬਾਰਾ ਨਵੀਂ ਪਾਈਪ ਪਾ ਕੇ ਲੋਕਾਂ ਨੂੰ ਸਾਫ-ਸੁਥਰਾ ਪਾਣੀ ਮੁਹੱਈਆ ਕਰਵਾਇਆ ਗਿਆ ਤੇ ਹੁਣ ਗਲੀ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ 'ਚ ਰਹਿੰਦੇ ਕੰਮ ਵੀ ਮੁਕੰਮਲ ਕਰਵਾਏ ਜਾਣਗੇ। ਇਸ ਮੌਕੇ ਫਾਊਂਡਰ ਮੈਂਬਰ ਬਾਬੂ ਸਿੰਘ ਧੀਮਾਨ, ਕਮਲ ਕੁਮਾਰ, ਕਰਮਜੀਤ ਸਿੰਘ ਕਾਲਾ ਤੇ ਸ਼ਮਿੰਦਰ ਸਿੰਘ ਟਿੱਕੂ ਵੱਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਉਨ੍ਹਾਂ ਦੇ ਮੁਹੱਲੇ ਦਾ ਕੰਮ ਸ਼ੁਰੂ ਕਰਵਾਉਣ 'ਤੇ ਧੰਨਵਾਦ ਕੀਤਾ। Author: Malout Live