ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਵੱਲੋਂ ਬੀਤੇ ਦਿਨ ਦਿਲ ਦੇ ਰੋਗਾਂ ਦਾ ਲਗਾਇਆ ਮੁਫ਼ਤ ਜਾਂਚ ਕੈਂਪ

ਮਲੋਟ:- ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਵੱਲੋਂ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਲਾਇਆ ਗਿਆ, ਜਿਸ 'ਚ ਡਾ. ਸੋਬਤ ਬਾਂਸਲ ਵੱਲੋਂ 90 ਮਰੀਜ਼ਾਂ ਦੀ ਤਸੱਲੀਬਖਸ਼ ਜਾਂਚ ਕੀਤੀ ਗਈ। ਡਾ. ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੁਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਪ੍ਰਧਾਨ ਹਰੀ ਨੇ ਦੱਸਿਆ ਕਿ ਅਜੋਕੀ ਜੀਵਨਸ਼ੈਲੀ ਕਾਰਨ ਦਿਲ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮਲੋਟ ਸ਼ਹਿਰ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਘਾਟ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ, ਜਿਸ ਕਾਰਨ ਇਹ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਈ.ਸੀ.ਜੀ, ਬਲੱਡ ਸ਼ੂਗਰ, ਬੀ.ਪੀ ਅਤੇ ਡਾਕਟਰਾਂ ਵੱਲੋਂ ਮੁਫ਼ਤ ਸਲਾਹ ਦਿੱਤੀ ਗਈ।ਇਸ ਮੌਕੇ ਚੇਅਰਮੈਨ ਪ੍ਰਿਤਪਾਲ ਸਿੰਘ ਗਿੱਲ, ਕੁਲਵਿੰਦਰ ਸਿੰਘ ਪੂਨੀਆ, ਅਵਤਾਰ ਸਿੰਘ ਬਰਾੜ, ਮੁਖਤਿਆਰ ਸਿੰਘ, ਉਪਿੰਦਰਜੀਤ ਸਿੰਘ ਵਿਰਕ, ਕੁਲਜੀਤ ਸਿੰਘ, ਹਰਸ਼ਰਨ ਸਿੰਘ ਰਾਜਪਾਲ, ਗੁਰਜੰਟ ਸਿੰਘ, ਰਮੇਸ਼ ਜੈਨ, ਮਾਸਟਰ ਹਿੰਮਤ ਸਿੰਘ, ਲਖਵਿੰਦਰ ਸਿੰਘ, ਵਿਕਾਸ ਅਤੇ ਮਿਸ਼ਨ ਸਮੂਹ ਮੈਂਬਰ ਹਾਜ਼ਿਰ ਸਨ।