ਮਲੋਟ ਬਾਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ 2024 ਵਿੱਚ ਸੁੱਖ ਸ਼ਾਂਤੀ ਲਈ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ
ਮਲੋਟ : ਮਲੋਟ ਬਾਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ 2024 ਵਿੱਚ ਸੁੱਖ-ਸ਼ਾਂਤੀ ਲਈ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ਼੍ਰੀ ਵਿਕਾਸ ਸੱਚਦੇਵਾ ਨੇ ਦੱਸਿਆ ਕਿ ਇਸ ਮੌਕੇ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਰਾਜ ਕੁਮਾਰ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਸ਼੍ਰੀਮਤੀ ਅਮਿਤਾ ਸਿੰਘ, ਡੀ.ਐਲ.ਐੱਸ.ਏ ਦੇ ਸਕੱਤਰ ਮੈਡਮ ਹਰਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਜਿਲ੍ਹਾ ਅਦਾਲਤ ਸ਼੍ਰੀ ਮੁਕਤਸਰ ਸਾਹਿਬ ਤੋਂ ਪਹੁੰਚੇ। ਮਲੋਟ ਦੀ ਅਦਾਲਤ ਤੋਂ ਐੱਸ.ਡੀ.ਜੇ.ਐੱਮ ਸ਼੍ਰੀ ਨੀਰਜ ਗੋਇਲ, ਮੈਡਮ ਦਿਲਸ਼ਾਦ ਕੌਰ ਅਤੇ ਸਰਦਾਰ ਕੰਵਲਜੀਤ ਸਿੰਘ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ।
ਸਾਰੇ ਬਾਰ ਮੈਂਬਰ, ਕਲਰਕ ਸਹਿਬਾਨ ਅਤੇ ਮਲੋਟ ਕੋਰਟ ਦੇ ਕਰਮਚਾਰੀਆਂ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਨਾਲ ਮਿਲ ਕੇ ਲੋਹੜੀ ਦਾ ਸ਼ਗਨ ਵੀ ਮਨਾਇਆ। ਨਵੀਂ ਬਣੀ ਐਗਜ਼ੀਕਿਊਟਿਵ ਬਾਰ ਦੀ ਪ੍ਰਧਾਨ ਮੈਡਮ ਵਿਦੂਸ਼ੀ, ਜਨਰਲ ਸਕੱਤਰ ਵਿਕਾਸ ਸੱਚਦੇਵਾ, ਉਪ ਪ੍ਰਧਾਨ ਮੈਡਮ ਸ਼ਿੰਪੀ ਕਮਰਾ, ਸਕੱਤਰ ਮੇਵਾ ਰਾਮ, ਕੈਸ਼ੀਅਰ ਰਾਜ ਕੁਮਾਰ ਵੱਲੋਂ ਆਏ ਮਹਿਮਾਨਾਂ ਅਤੇ ਬਾਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਮਹਿਮਾਨਾਂ ਨੂੰ ਬਾਰ ਮੈਂਬਰਾਂ ਵੱਲੋਂ ਇਕ ਖਾਸ ਚਾਹ ਪਾਰਟੀ ਵੀ ਦਿੱਤੀ ਗਈ। Author: Malout LIve