ਵਿਜੀਲੈਂਸ ਬਿਊਰੋ ਵੱਲੋਂ ਸੈਮੀਨਰ ਮਨਾਉਂਦੇ ਹੋਏ ਅਨੋਖੀ ਪਹਿਲਕਦਮੀ " ਬੂਟਾ ਪ੍ਰਸ਼ਾਦ ਮੁਹਿੰਮ "
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਰਤ ਸਰਕਾਰ ਦੇ ਅਦਾਰੇ ਸੈਂਟਰਲ ਵਿਜੀਲੈਂਸ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਸ਼੍ਰੀ ਵਰਿੰਦਰ ਕੁਮਾਰ, ਆਈ.ਪੀ.ਐੱਸ, ਚੀਫ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸਾ ਦੀ ਪਾਲਣਾ ਕਰਦੇ ਹੋਏ ਸ਼੍ਰੀ ਹਰਪਾਲ ਸਿੰਘ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦੀ ਰਹਿਨੁਮਾਈ ਹੇਠ ਸ਼੍ਰੀ ਸੰਦੀਪ ਸਿੰਘ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫਤਾ ਮਨਾਉਂਦੇ ਹੋਏ ਅੱਜ ਰੈੱਡ ਕਰਾਸ, ਸ਼੍ਰੀ ਮੁਕਤਸਰ ਸਾਹਿਬ ਵਿਖੇ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਸੈਮੀਨਰ ਦਾ ਆਯੋਜਨ ਕੀਤਾ ਗਿਆ। ਭ੍ਰਿਸ਼ਟਾਚਾਰ ਰੋਕੂ ਜਾਗਰੂਕ ਸੈਮੀਨਰ ਦੋਰਾਨ ਲੋਕਾਂ ਨੂੰ ਭ੍ਰਿਸ਼ਟਾਚਾਰ ਪ੍ਰਤੀ ਜਾਗਰੂਕ ਕਰਦੇ ਹੋਏ ਵਿਜੀਲੈਂਸ ਬਿਊਰੋ, ਦੇ ਕੰਮ-ਕਾਜ ਅਤੇ ਕਾਰਜਪ੍ਰਣਾਲੀ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਗਿਆ। ਸ਼੍ਰੀ ਜਗਦੀਪ ਸਿੰਘ (ਕਾਕਾ ਬਰਾੜ) ਐੱਮ.ਐੱਲ.ਏ ਸ਼੍ਰੀ ਮੁਕਤਸਰ ਸਾਹਿਬ ਨੇ ਇਸ ਸੈਮੀਨਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ ਅਤੇ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਜਾਇਜ ਕੰਮ ਕਰਵਾਉਣ ਲਈ ਕਿਸੇ ਵੀ ਵਿਅਕਤੀ ਨੂੰ ਰਿਸ਼ਵਤ ਨਾ ਦੇਣ, ਜੇਕਰ ਕੋਈ ਵਿਅਕਤੀ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾਂ ਵਿਜੀਲੈਂਸ ਵਿਭਾਗ ਜਾਂ ਸਰਕਾਰ ਨੂੰ ਜਰੂਰ ਦੇਣ। ਉਹਨਾਂ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਕੰਮਾਂ ਜਿਵੇ ਕਿ ਸਰਕਾਰੀ ਅਧਿਕਾਰੀ/ਕਰਮਚਾਰੀਆ ਵੱਲੋਂ ਸਰਕਾਰੀ ਕੰਮ ਬਦਲੇ ਰਿਸ਼ਵਤ ਲੈਣ ਤੇ ਉਸਨੂੰ ਰੰਗੇ ਹੱਥੀ ਕਾਬੂ ਕਰਵਾਉਣਾ, ਸਰਕਾਰ ਵੱਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ (ਜਿਵੇ ਕਿ ਸੜਕਾਂ ਦਾ ਨਿਰਮਾਣ, ਸਰਕਾਰੀ ਇਮਾਰਤਾਂ ਦਾ ਨਿਰਮਾਣ, ਪੰਚਾਇਤੀ ਫੰਡਾਂ/ਗ੍ਰਾਂਟਾ ਵਿੱਚ ਘਪਲੇਬਾਜੀ ਸੰਬੰਧੀ, ਸਰਕਾਰੀ ਏਜੰਸੀਆ ਜਿਵੇਂ ਕਿ ਮਾਰਕਫੈਡ, ਪਨਗਰੇਨ, ਵੇਅਰਹਾਊਸ, ਪਨਸਪ, ਐਫ.ਸੀ.ਆਈ ਵੱਲੋਂ ਜੇਕਰ ਸਰਕਾਰੀ ਗੋਦਾਮਾਂ ਵਿੱਚ ਸਟੋਰ ਸਰਕਾਰੀ ਕਣਕ ਵਿੱਚ ਕੋਈ ਹੇਰਾਫੇਰੀ ਕੀਤੀ ਗਈ ਹੋਵੇ, ਤਾਂ ਇਸ ਸੰਬੰਧੀ ਸੂਚਨਾਂ ਤੁਰੰਤ ਵਿਜੀਲੈਂਸ ਬਿਊਰੋ ਨੂੰ ਦੇਣ ਲਈ ਸ਼੍ਰੀ ਸੰਦੀਪ ਸਿੰਘ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸ਼੍ਰੀ ਕੁਲਦੀਪ ਸਿੰਘ ਡੀ.ਐੱਸ.ਪੀ ਕਰਾਇਮ ਅਗੈਸਟ ਵੋਮੈਨ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਜਗਦੀਸ਼ ਕੁਮਾਰ ਡੀ.ਐੱਸ.ਪੀ ਸਬ ਡਿਵੀਜਨ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਜਿਲ੍ਹੇ ਦੇ ਵੱਖ-ਵੱਖ ਵਿਭਾਗਾ ਦੇ ਕਰਮਚਾਰੀਆਂ, ਸਮਾਜਿਕ ਸੰਸਥਾਵਾ ਦੇ ਨੁਮਾਇੰਦਿਆ, ਸ਼੍ਰੀ ਮੁਕਤਸਰ ਸਾਹਿਬ ਦੇ ਮੋਹਤਬਰ ਵਿਅਕਤੀਆ, ਗੋਰਮਿੰਟ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਹਿਬਾਨਾਂ, ਆਮ ਪਬਲਿਕ ਨੇ ਸ਼ਿਰਕਤ ਕੀਤੀ। ਸੈਮੀਨਰ ਦੀ ਸ਼ੁਰੂਆਤ ਇੰਸਪੈਕਟਰ ਅਮਨਦੀਪ ਸਿੰਘ ਵਿਜੀਲੈਂਸ ਬਿਊਰੋ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਰਦੇ ਹੋਏ ਹਾਜਿਰ ਆਏ ਵਿਅਕਤੀਆ ਦਾ ਵਿਜੀਲੈਂਸ ਬਿਊਰੋ ਦੀ ਤਰਫੋਂ ਜੀ ਆਇਆ ਆਖਿਆ ਅਤੇ ਹੋਲਦਾਰ ਜਗਦੀਪ ਸਿੰਘ ਰੀਡਰ ਡੀ.ਐੱਸ.ਪੀ ਵਿਜੀਲੈਂਸ ਵੱਲੋਂ ਬਿਊਰੋ ਦੇ ਕੰਮ-ਕਾਜ ਪ੍ਰਤੀ ਲੋਕਾਂ ਨੂੰ ਜਾਣੂੰ ਕਰਵਾਇਆ। ਸੈਮੀਨਰ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਸ਼੍ਰੀ ਕਾਲਾ ਸਿੰਘ ਬੇਦੀ ਵਲੋਂ ਨਿਭਾਈ ਗਈ। ਸੈਮੀਨਰ ਦੀ ਸਮਾਪਤੀ ਸਮੇਂ ਸ਼੍ਰੀ ਸੰਦੀਪ ਸਿੰਘ ਡੀ.ਐੱਸ.ਪੀ ਸਾਹਿਬ ਵੱਲੋਂ ਹਾਜਿਰ ਆਏ ਸਮੂਹ ਵਿਅਕਤੀਆ ਦਾ ਧੰਨਵਾਦ ਕੀਤਾ। ਸੈਮੀਨਰ ਵਿੱਚ ਏ.ਐੱਸ.ਆਈ ਮੁਖਤਿਆਰ ਸਿੰਘ, ਹੋਲਦਾਰ ਗੁਰਤੇਜ ਸਿੰਘ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਮੁਕਤਸਰ, ਹੋਲਦਾਰ ਹਰਅੰਮ੍ਰਿਤ ਪ੍ਰਕਾਸ਼, ਹੋਲਦਾਰ ਗੁਰਕੀਰਤ ਸਿੰਘ, ਹੋਲਦਾਰ ਕਰਨੈਲ ਸਿੰਘ, ਸ਼੍ਰੀਮਤੀ ਅਮਨਦੀਪ ਕੌਰ ਸਟੈਨੋ ਵੀ ਹਾਜਿਰ ਸਨ। Author: Malout live