ਐੱਸ.ਐੱਮ.ਓ ਡਾ. ਜਗਦੀਪ ਚਾਵਲਾ ਨੇ ਫੀਲਡ ਸਟਾਫ਼ ਨਾਲ ਕੀਤੀ ਮੀਟਿੰਗ

ਮਲੋਟ (ਆਲਮਵਾਲਾ): ਸੀ.ਐੱਚ.ਸੀ ਆਲਮਵਾਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਦੀਪ ਚਾਵਲਾ ਵੱਲੋਂ ਮ.ਪ.ਹ.ਵ ਫੀਮੇਲ ਅਤੇ ਹੋਰ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਮਹੀਨਾਵਾਰ ਏਜੰਡਾ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਮੂਨਾਈਜੇਸ਼ਨ ਦੌਰਾਨ ਲੈਫ਼ਟ ਆਊਟ, ਡਰਾਪ ਆਊਟ ਬੱਚੇ ਕਵਰ ਕਰਨ ਲਈ ਕਿਹਾ ਗਿਆ ਅਤੇ ਹਦਾਇਤ ਵੀ ਕੀਤੀ ਕਿ ਟਾਰਗੇਟ ਦੇ ਅਨੁਸਾਰ ਅਚੀਵਮੈਂਟ ਕੀਤੀ ਜਾਵੇ। ਐਂਟੀਨੇਟਲ ਕੇਸਾਂ ਦੇ ਚੈਕਅੱਪ ਸਮੇਂ ਸਿਰ ਕੀਤੇ ਜਾਣ।

ਫੈਮਿਲੀ ਪਲੈਨਿੰਗ ਸਕੀਮ ਅਧੀਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਫੀਲਡ ਸਟਾਫ਼ ਵੱਲੋਂ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਬੀ.ਈ.ਈ ਹਰਮਿੰਦਰ ਕੌਰ ਨੇ ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀਆਂ ਵਰਤਣ ਲਈ ਦੱਸਿਆ। ਸਕੂਲਾਂ ਵਿੱਚ ਡੇਂਗੂ ਮਲੇਰੀਆ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਕਿਹਾ ਗਿਆ। ਇਸ ਮੌਕੇ ਹਰਪ੍ਰੀਤ ਕੌਰ ਆਈ.ਏ ਨੇ ਆਰ.ਸੀ.ਐੱਚ ਦਾ ਡਾਟਾ ਸਮੇਂ ਸਿਰ ਅਪਡੇਟ ਕਰਨ ਲਈ ਕਿਹਾ ਅਤੇ ਟਾਰਗੇਟ ਅਨੁਸਾਰ ਕਵਰੇਜ ਵੀ ਕਰਨੀ ਯਕੀਨੀ ਬਨਾਉਣ ਲਈ ਕਿਹਾ ਗਿਆ। ਇਸ ਮੌਕੇ ਰੋਹਿਤ ਕੁਮਾਰ ਬੀ.ਐੱਸ.ਏ ਨੇ ਫੀਲਡ ਸਟਾਫ਼ ਨਾਲ ਮਹੀਨਾਵਾਰ ਏਜੰਡੇ ਸਾਂਝੇ ਕੀਤੇ। Author: Malout Live