ਡੀ.ਏ.ਵੀ ਕਾਲਜ, ਮਲੋਟ ਵਿਖੇ ‘ਖਾਦੀ ਮਹਾਂਉਤਸਵ’ ਮਨਾਇਆ ਗਿਆ
ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਵਿੱਚ ਕਾਲਜ ਦੇ ਐੱਨ.ਐੱਸ.ਐੱਸ ਵਿਭਾਗ ਦੁਆਰਾ ‘ਖਾਦੀ ਮਹਾਂਉਤਸਵ’ ਮਨਾਇਆ ਗਿਆ। ਖਾਦੀ ਦਾ ਅਰਥ ਹੈ- ਮਾਣ ਅਤੇ ਆਤਮ ਨਿਰਭਰਤਾ। ਇਸ ਮੌਕੇ ਕਾਲਜ ਦੇ ਸਟਾਫ਼ ਅਤੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਇਹ ਪ੍ਰਣ ਲਿਆ ਕਿ ਉਹ ਖਾਦੀ, ਗ੍ਰਾਮੀਣ ਉਦਯੋਗ ਅਤੇ ਹੋਰ ਸਥਾਨਕ ਉਤਪਾਦਾਂ ਦੀ ਵਰਤੋਂ ਕਰਨਗੇ।
ਉਹ ਆਤਮ ਨਿਰਭਰ ਭਾਰਤ ਦੀ ਪ੍ਰਾਪਤੀ ਵਿੱਚ ਸਹਿਯੋਗ ਲਈ ਖਾਦੀ ਦੇ ਵਿਕਾਸ ਦਾ ਸਮਰਥਨ ਕਰਨਗੇ ਤੇ ਆਪਣੇ ਸਮਾਜ, ਆਲੇ-ਦੁਆਲੇ ਦੇ ਲੋਕ ਅਤੇ ਭਾਈਚਾਰੇ ਵਿੱਚ ਖਾਦੀ ਗ੍ਰਾਮੀਣ ਉਦਯੋਗਾਂ ਤੇ ਉਤਪਾਦਾਂ ਬਾਰੇ ਜਾਗਰੂਕਤਾ ਫੈਲਾਓਣਗੇ। ਇਸ ਤਰ੍ਹਾਂ ਉਨ੍ਹਾਂ ਦਾ ਰਾਸ਼ਟਰ ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਹੋਵੇਗਾ। ਇਸ ਮੌਕੇ ਐੱਨ.ਐੱਸ.ਐੱਸ ਯੂਨਿਟ ਦੇ ਅਫ਼ਸਰਾਂ- ਡਾ. ਜਸਬੀਰ ਕੌਰ ਅਤੇ ਡਾ. ਵਿਨੀਤ ਕੁਮਾਰ ਤੋਂ ਇਲਾਵਾ ਮੈਡਮ ਭੁਪਿੰਦਰ ਕੌਰ, ਮੈਡਮ ਕੋਮਲ ਜੱਗਾ, ਮੈਡਮ ਨਵਲੀਨ, ਮੈਡਮ ਅਪਨੀਤ ਅਤੇ ਮੈਡਮ ਵੰਦਨਾ ਵੀ ਹਾਜ਼ਿਰ ਸਨ। Author: Malout Live