ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ 550ਵੇਂ ਪ੍ਰਕਾਸ਼ ਪੁਰਬ ਸਮਰਪਿਤ ਧਾਰਮਿਕ ਸਮਾਗਮ ਸੰਬੰਧੀ ਕੀਤੀ ਮੀਟਿੰਗ
ਮਲੋਟ :- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 27 ਨਵੰਬਰ 2019 ਨੂੰ ਦਾਣਾ ਮੰਡੀ ਮਲੋਟ ਧਾਰਮਿਕ ਸਮਾਗਮ ਕਰਵਾਉਣ ਸਬੰਧੀ ਸ : ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਡਾ : ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਹੋਰ ਸਮਾਜ ਸੇਵੀਆਂ ਨਾਲ ਪੁੱਡਾ ਕਾਲੋਨੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮਲੋਟ ਵਿਖੇ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ । ਡਾ : ਗਿੱਲ ਨੇ ਦੱਸਿਆ ਕਿ ਇਸ ਮੌਕੇ ਸ : ਭੱਟੀ ਨੇ ਵਿਸ਼ਵਾਸ ਦੁਆਇਆ ਕਿ ਇਹ ਨਿਰੋਲ ਧਾਰਮਿਕ ਸਮਾਗਮ ਹੋਵੇਗਾ , ਰਾਜਨੀਤੀ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ , ਸਮਾਜ ਸੇਵੀ ਸੰਸਥਾਵਾਂ , ਮਹਾਂਪੁਰਸ਼ਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾਵੇਗਾ , ਜਿਸ ਦਾ ਉਦੇਸ਼ ਗੁਰੂ ਸਾਹਿਬ ਦੇ ਉਦੇਸ਼ ਨੂੰ ਘਰ - ਘਰ ਪਹੁੰਚਾਉਣਾ ਹੈ। ਇਸ ਮੌਕੇ ਡਾ : ਗਿੱਲ ਤੋਂ ਇਲਾਵਾ ਪ੍ਰਧਾਨ ਕਾਬਲ ਸਿੰਘ , ਜਰਨੈਲ ਸਿੰਘ ਢਿੱਲੋਂ ਐਨ ਆਰ ਆਈ , ਚਰਨਜੀਤ ਸਿੰਘ ਖ਼ਾਲਸਾ , ਸਰਦੂਲ ਸਿੰਘ , ਬਾਬਾ ਸਰਬਜੀਤ ਸਿੰਘ , ਗੁਰਜੀਤ ਸਿੰਘ ਗਿੱਲ , ਦੇਸਰਾਜ ਸਿੰਘ , ਜਸਵੀਰ ਸਿੰਘ , ਗੁਰਵਿੰਦਰ ਸਿੰਘ , ਪ੍ਰਤਾਪ ਸਿੰਘ , ਮਾ : ਦਰਸ਼ਨ ਲਾਲ ਕਾਂਸਲ , ਹਰਚਰਨ ਸਿੰਘ ਸ਼ੇਰੀ , ਮਾ : ਹਿੰਮਤ ਸਿੰਘ , ਰੇਸ਼ਮ ਸਿੰਘ , ਗੁਰਚਰਨ ਸਿੰਘ , ਭਾਈ ਗੁਰਨਾਮ ਸਿੰਘ ਹਾਜ਼ਰ ਸਨ ।