ਜੀ.ਓ.ਜੀ ਮਲੋਟ ਵੱਲੋਂ ਨਵ ਨਿਯੁਕਤ ਡੀ.ਐਸ.ਪੀ ਮਲੋਟ ਦਾ ਸਵਾਗਤ
,
ਮਲੋਟ (ਆਰਤੀ ਕਮਲ):-ਗਾਰਡੀਐਂਸ ਆਫ ਗਵਰਨੈਂਸ (ਜੀ.ਓ.ਜੀ) ਤਹਿਸੀਲ ਮਲੋਟ ਦੇ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਵੱਲੋਂ ਮਲੋਟ ਵਿਖੇ ਨਵ ਨਿਯੁਕਤ ਹੋ ਕੇ ਆਏ ਡੀ.ਐਸ.ਪੀ ਭੁਪਿੰਦਰ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ । ਇਸ ਮੌਕੇ ਜੀ.ਓ.ਜੀ ਇੰਚਾਰਜ ਨੇ ਡੀ.ਐਸ.ਪੀ ਨੂੰ ਜੀ.ਓ.ਜੀ ਦੀਆਂ ਮੌਜੂਦਾ ਸਮੇਂ ਅੰਦਰ ਚਲ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ ।
ਡੀ.ਐਸ.ਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਜੀ.ਓ.ਜੀ ਟੀਮ ਨੇ ਕਰੋਨਾ ਮਹਾਂਮਾਰੀ ਦੇ ਦੌਰ ਵਿਚ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ । ਉਹਨਾਂ ਕਿਹਾ ਕਿ ਮਲੋਟ ਵਿਖੇ ਉਹਨਾਂ ਦੇ ਪਿਛਲੇ ਕਾਰਜਕਾਲ ਦੌਰਾਨ ਜੀ.ਓ.ਜੀ ਦੇ ਤਾਲਮੇਲ ਨਾਲ ਨਸ਼ਾ ਛੁਡਾਊ ਮੁਹਿੰਮ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ ਤੇ ਜੀ.ਓ.ਜੀ ਦੇ ਪ੍ਰੇਰਨਾ ਤੇ ਪੁਲਿਸ ਦੇ ਸਹਿਯੋਗ ਨਾਲ ਵੱਡੀ ਗਿਣਤੀ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਵਿਚ ਸਫਲਤਾ ਮਿਲੀ । ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਉਪੰਰਤ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਵਲ ਵਰਦੀ ਵਿਚ ਸੇਵਾਵਾਂ ਤੇ ਲਗਾਏ ਗਏ ਇਹ ਜਾਂਬਾਜ ਸਾਬਕਾ ਫੌਜੀ ਜੋ ਵੀ ਜਿੰਮੇਵਾਰੀ ਦਿੱਤੀ ਜਾਂਦੀ ਹੈ ਉਸਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਕਰਦੇ ਹਨ । ਡੀ.ਐਸ.ਪੀ ਨੇ ਕਿਹਾ ਕਿ ਜੀ.ਓ.ਜੀ ਦੀ ਪੂਰੀ ਟੀਮ ਨਾਲ ਸਮੇਂ ਸਮੇਂ ਤੇ ਮੀਟਿੰਗ ਕਰਕੇ ਇਸ ਤਾਲਮੇਲ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਹਿੱਤ ਲਈ ਹੋਰ ਵੀ ਅਹਿਮੀਅਤ ਵਜੋਂ ਵਰਤਿਆ ਜਾਵੇਗਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਪ੍ਰੈਸ ਕਲੱਬ ਮਲੋਟ ਦੇ ਪ੍ਰਧਾਨ ਗੁਰਮੀਤ ਸਿੰਘ ਮੱਕੜ ਨੇ ਵੀ ਜੀ.ਓ.ਜੀ ਟੀਮ ਦੇ ਕੰਮਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਰੋਨਾ ਮਹਾਂਮਾਰੀ ਵਿਚ ਨਿਭਾਈ ਅਹਿਮ ਭੂਮਿਕਾ ਲਈ ਪ੍ਰੈਸ ਕਲੱਬ ਵੱਲੋਂ ਵੀ ਜੀ.ਓ.ਜੀ ਟੀਮ ਲਈ ਇਕ ਸਨਮਾਨ ਸਮਾਰੋਹ ਜਲਦ ਆਯੋਜਿਤ ਕੀਤਾ ਜਾਵੇਗਾ ।