ਮਨਦੀਪ ਰਹੇਜਾ ਸੈਕੇਟਰੀ ਮਾਰਕਿਟ ਕਮੇਟੀ ਮਲੋਟ ਦੇ ਖਿਲਾਫ਼ ਲੱਗਿਆ ਸ਼ਾਂਤਮਈ ਰੋਸ ਧਰਨਾ- ਜੱਥੇਦਾਰ ਸੁਦੇਸ਼ਪਾਲ ਸਿੰਘ ਖਾਲਸਾ

ਦਾਣਾ ਮੰਡੀ ਮਲੋਟ ਵਿਖੇ ਮਾਰਕਿਟ ਕਮੇਟੀ ਸੈਕੇਟਰੀ ਮਨਦੀਪ ਰਹੇਜਾ ਦੇ ਖਿਲਾਫ਼ ਜੱਥੇਦਾਰ ਸੁਦੇਸ਼ਪਾਲ ਸਿੰਘ ਖਾਲਸਾ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਨੇ ਆਪਣੇ ਸਾਥੀਆਂ ਸਮੇਤ ਸ਼ਾਂਤਮਈ ਰੋਸ ਧਰਨਾ ਲਗਾਇਆ। ਇਹ ਧਰਨਾ ਰੋਜ਼ਾਨਾ ਸਵੇਰੇ 10 ਵਜੇ ਤੋਂ 12 ਵਜੇ ਤੱਕ ਲੱਗਿਆ ਕਰੇਗਾ।

ਮਲੋਟ : ਦਾਣਾ ਮੰਡੀ ਮਲੋਟ ਵਿਖੇ ਮਾਰਕਿਟ ਕਮੇਟੀ ਸੈਕੇਟਰੀ ਮਨਦੀਪ ਰਹੇਜਾ ਦੇ ਖਿਲਾਫ਼ ਜੱਥੇਦਾਰ ਸੁਦੇਸ਼ਪਾਲ ਸਿੰਘ ਖਾਲਸਾ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਨੇ ਆਪਣੇ ਸਾਥੀਆਂ ਸਮੇਤ ਸ਼ਾਂਤਮਈ ਰੋਸ ਧਰਨਾ ਲਗਾਇਆ। ਇਸ ਧਰਨੇ ਵਿੱਚ ਸ਼੍ਰੀ ਰਿਖੀਕੇਸ਼ ਪਰਵਲ ਡਾ. ਭੋਲੀ ਪ੍ਰਧਾਨ ਬੀ.ਜੇ.ਪੀ ਮਲੋਟ (ਸ਼ਹਿਰੀ), ਸਾਬਕਾ MC ਅਤੇ ਸਾਬਕਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਅਤੇ ਭਵਨ ਪ੍ਰਬੰਧਕ ਕਮੇਟੀ ਮਲੋਟ ਅਤੇ ਸੂਰਜ ਕੁਮਾਰ ਲੁਗਰੀਆ ਸੈਕੇਟਰੀ ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਮਲੋਟ ਅਤੇ ਰੋਸ਼ਨ ਲਾਲ ਬਮਨੀਆ ਪ੍ਰਧਾਨ ਡਾ. ਬੀ.ਆਰ ਅੰਬੇਡਕਰ ਮੰਚ ਦਾਣਾ ਮੰਡੀ ਮਲੋਟ ਸ਼ਾਮਿਲ ਹੋਏ।

ਇਸ ਮੌਕੇ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਜੱਥੇਦਾਰ ਖਾਲਸਾ ਨੇ ਕਿਹਾ ਹੈ ਕਿ ਮਿਤੀ 25-4-2026 ਨੂੰ ਸੈਕੇਟਰੀ ਮਨਦੀਪ ਰਹੇਜਾ ਨੇ ਪ੍ਰਧਾਨ ਸੰਦੀਪ ਬਮਨੀਆ ਦੇ ਫੋਨ 'ਤੇ ਜੱਥੇਦਾਰ ਖਾਲਸਾ ਬਾਰੇ ਅਪਸ਼ਬਦ ਉਹ ਪਾਗਲ ਕਿ ਕਰ ਰਿਹਾ ਹੈ ? ਕਹੇ ਸਨ । ਇਸ ਬਾਬਤ ਸੈਕੇਟਰੀ ਦੇ ਖਿਲਾਫ਼ ਦਰਖਾਸਤ ਉਸੇ ਦਿਨ ਥਾਣਾ ਸਿਟੀ ਮਲੋਟ ਵਿਖੇ ਦੇ ਦਿੱਤੀ ਗਈ ਸੀ। ਇਹ ਧਰਨਾ ਰੋਜ਼ਾਨਾ ਸਵੇਰੇ 10 ਵਜੇ ਤੋਂ 12 ਵਜੇ ਤੱਕ ਲੱਗਿਆ ਕਰੇਗਾ। ਇਸ ਮੌਕੇ ਰਮੇਸ਼ ਕੁਮਾਰ ਬਾਗੜੀ, ਸੰਤੋਖ ਸਿੰਘ, ਦੀਪਕ ਕੁਮਾਰ, ਸਾਹਿਲ ਕੁਮਾਰ, ਕਲਵੰਤ ਸਿੰਘ, ਪੂਰਨ ਚੰਦ ਅਤੇ ਹਰਦੀਪ ਸਿੰਘ ਖਾਲਸਾ ਆਦਿ ਹਾਜ਼ਿਰ ਸਨ।

Author : Malout Live