ਮਲੋਟ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ 7 ਤੋਂ ਜੇਤੂ ਰਾਜੇਸ਼ ਮਦਾਨ ਵੱਲੋਂ ਵਾਰਡ ਦੇ ਕੰਮਾਂ ਦੀ ਸ਼ੁਰੂਆਤ
ਨਗਰ ਕੌਂਸਲ ਚੋਣਾਂ ਵਿੱਚ ਮਲੋਟ ਦੇ ਵਾਰਡ ਨੰਬਰ 7 ਤੋਂ ਸ਼ਾਨਦਾਰ ਜਿੱਤ ਹਾਸਿਲ ਕਰਨ ਦੇ 7 ਦਿਨ ਬਾਅਦ ਹੀ ਰਾਜੇਸ਼ ਮਦਾਨ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿੱਚ ਲੱਗ ਗਏ ਹਨ। ਉਹਨਾਂ ਨੇ ਸਵੇਰੇ ਸਟਰੀਟ ਲਾਈਟਾਂ ਠੀਕ ਕਰਵਾ ਕੇ ਉਸ ਤੋਂ ਬਾਅਦ ਕਰੀਬ 10 ਵਜੇ ਮਸ਼ੀਨ ਨਾਲ ਸੀਵਰੇਜ ਦੀ ਸਫ਼ਾਈ ਕਰਵਾਈ।
ਮਲੋਟ : ਨਗਰ ਕੌਂਸਲ ਚੋਣਾਂ ਵਿੱਚ ਮਲੋਟ ਦੇ ਵਾਰਡ ਨੰਬਰ 7 ਤੋਂ ਸ਼ਾਨਦਾਰ ਜਿੱਤ ਹਾਸਿਲ ਕਰਨ ਦੇ 7 ਦਿਨ ਬਾਅਦ ਹੀ ਰਾਜੇਸ਼ ਮਦਾਨ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿੱਚ ਲੱਗ ਗਏ ਹਨ। ਉਹਨਾਂ ਨੇ ਸਵੇਰੇ ਸਟਰੀਟ ਲਾਈਟਾਂ ਠੀਕ ਕਰਵਾ ਕੇ ਉਸ ਤੋਂ ਬਾਅਦ ਕਰੀਬ 10 ਵਜੇ ਮਸ਼ੀਨ ਨਾਲ ਸੀਵਰੇਜ ਦੀ ਸਫ਼ਾਈ ਕਰਵਾਈ।
ਜਿੱਤ ਤੋਂ ਪਹਿਲਾਂ ਵੀ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਸ਼ਰੀਕ ਹੁੰਦੇ ਰਹੇ ਹਨ ਅਤੇ ਉਹ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਸੀ ਕਿ ਜਿੱਤ ਤੋਂ ਬਾਅਦ ਵੀ ਉਹ ਵਾਰਡ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ।
Author : Malout Live



