ਮਿਮਿਟ ਵਿਖੇ ਹੋਈ ਫਰੈਸ਼ਰ ਪਾਰਟੀ, ਬੀ.ਟੈਕ ਦੀ ਮਧੂ ਮਿਸ ਫਰੈਸ਼ਰ ਤੇ ਆਨੰਦ ਬਾਘਲਾ ਨੂੰ ਮਿਲਿਆ ਮਿਸਟਰ ਫਰੈਸਰ ਦਾ ਐਵਾਰਡ
ਮਿਮਿਟ ਮਲੋਟ ਵਿਖੇ ਨਵੇਂ ਦਾਖਲ ਹੋਏ ਬੀ.ਟੈਕ,ਐਮ.ਟੈਕ (ਸੀ.ਐਸ.ਈ), ਬੀ.ਐਸ.ਸੀ (ਨਾਨ-ਮੈਡੀਕਲ) ਅਤੇ ਬੀ.ਵੋਕ(ਆਟੋਮੋਬਾਇਬਲ ਸਰਵਿਸਿੰਗ) ਦੇ ਵਿਦਿਆਰਥੀਆ ਦੇ ਵੈਲਕਮ ਲਈ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ।
ਮਲੋਟ : ਮਿਮਿਟ ਮਲੋਟ ਵਿਖੇ ਨਵੇਂ ਦਾਖਲ ਹੋਏ ਬੀ.ਟੈਕ,ਐਮ.ਟੈਕ (ਸੀ.ਐਸ.ਈ), ਬੀ.ਐਸ.ਸੀ (ਨਾਨ-ਮੈਡੀਕਲ) ਅਤੇ ਬੀ.ਵੋਕ (ਆਟੋਮੋਬਾਇਬਲ ਸਰਵਿਸਿੰਗ) ਦੇ ਵਿਦਿਆਰਥੀਆ ਦੇ ਵੈਲਕਮ ਲਈ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ, ਡਾ. ਸੋਨੀਆ ਸ਼ਰਮਾ, ਡਾ. ਜੀਵਨ ਜ਼ੋਤੀ ਮੈਨੀ, ਡਾ. ਰਾਜੇਸ਼ ਚੌਧਰੀ, ਡਾ. ਮੋਹਿਤ ਕੁਮਾਰ, ਡਾ. ਰੁਤਾਸ਼ ਮਿੱਤਲ, ਡਾ. ਵਿਕਾਸ ਸਿੰਗਲਾ ਅਤੇ ਡਾ. ਨਵਜੋਤ ਸਿੰਘ ਵੱਲੋ ਸ਼ਮਾਂ ਰੋਸ਼ਨ ਨਾਲ ਹੋਇਆ। ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ, ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿਚ ਭਾਗ ਲੈ ਕੇ ਆਪਣੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਉਪਰੰਤ ਵਿਦਿਆਰਥੀਆਂ ਨੇ ਸੱਭਿਆਰਚਾਰਕ ਵੰਨਗੀਆਂ ਗੀਤਾਂ ਦਾ ਗੁਲਦਸਤਾ, ਲੜਕੀਆਂ ਦਾ ਗਰੁੱਪ ਡਾਂਸ ਅਤੇ ਭੰਗੜਾ ਪੇਸ਼ ਕਰਕੇ ਵਾਹ-ਵਾਹ ਖੱਟੀ। ਨਵੇਂ ਦਾਖਲ ਹੋਏ ਵਿਦਿਆਰਥੀਆਂ ਨੇ ਸਟੇਜ਼ ਉੱਪਰ ਫੈਸ਼ਨ ਸ਼ੋਅ ਦੌਰਾਨ ਰੈਂਪ ਵਾਕ ਦੇ ਮੁਕਾਬਲਿਆ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਜੱਜ ਸਹਿਬਾਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪਹਿਲੂਆਂ ਤੋਂ ਪਰਖਦਿਆਂ ਬੀ.ਟੈਕ ਦੇ ਆਨੰਦ ਬਾਘਲਾ ਨੂੰ ਮਿਸਟਰ ਫਰੈਸਰ ਚੁਣਿਆ। ਇਸੇ ਤਰ੍ਹਾਂ ਬੀ.ਟੈਕ ਦੀ ਮਧੂ ਨੇ ਮਿਸ ਫਰੈਸਰ ਦਾ ਖਿ਼ਤਾਬ ਹਾਸਿਲ ਕੀਤਾ। ਜੱਜ ਸਹਿਬਾਨਾ ਦੀ ਭੂਮਿਕਾ ਡਾ. ਮੋਹਿਤ ਕੁਮਾਰ, ਡਾ. ਰਣਜੀਤ ਕੌਰ ਅਤੇ ਮੈਡਮ ਹਰਜੋਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਨੂੰ ਸਫਲਤਾਪੂਰਕ ਨੇਪਰੇ ਚਾੜਨ ਲਈ ਡਾਇਰੈਕਟਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Author : Malout Live



