ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ ਮਨਾਇਆ ਗਿਆ 15ਵਾਂ ਰਾਸ਼ਟਰੀ ਵੋਟਰ ਦਿਵਸ

ਵਿਧਾਨ ਸਭਾ ਹਲਕਾ 085 ਮਲੋਟ ਵਿਖੇ ਐੱਸ.ਡੀ.ਐਮ ਕਮ ਰਿਟਰਨਿੰਗ ਅਫ਼ਸਰ ਡਾ. ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ 15ਵਾਂ ਰਾਸ਼ਟਰੀ ਵੋਟਰ ਦਿਵਸ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ ਮਨਾਇਆ ਗਿਆ। ਜਿਸ ਵਿੱਚ ਐੱਸ.ਡੀ.ਐਮ ਸਾਹਿਬ ਵੱਲੋਂ ਬੜੇ ਹੀ ਰੌਚਕ ਤਰੀਕੇ ਨਾਲ ਵਿਦਆਰਥੀਆਂ ਨੂੰ ਵੋਟਾਂ ਦੇ ਵਿਸ਼ੇ ਤੇ ਕੁਇਜ਼ ਕਰਵਾ ਕੇ ਉਹਨਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਿਧਾਨ ਸਭਾ ਹਲਕਾ 085 ਮਲੋਟ ਵਿਖੇ ਐੱਸ.ਡੀ.ਐਮ ਕਮ ਰਿਟਰਨਿੰਗ ਅਫ਼ਸਰ ਡਾ. ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ 15ਵਾਂ ਰਾਸ਼ਟਰੀ ਵੋਟਰ ਦਿਵਸ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵਿਖੇ ਮਨਾਇਆ ਗਿਆ। ਜਿਸ ਵਿੱਚ ਐੱਸ.ਡੀ.ਐਮ ਸਾਹਿਬ ਵੱਲੋਂ ਬੜੇ ਹੀ ਰੌਚਕ ਤਰੀਕੇ ਨਾਲ ਵਿਦਆਰਥੀਆਂ ਨੂੰ ਵੋਟਾਂ ਦੇ ਵਿਸ਼ੇ ਤੇ ਕੁਇਜ਼ ਕਰਵਾ ਕੇ ਉਹਨਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ।

ਜੇਤੂ ਵਿਦਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਹੌਂਸਲਾ ਅਫ਼ਜਾਈ ਕੀਤੀ। ਸਕੂਲ ਵਿਦਿਆਰਥਣਾਂ ਵੱਲੋਂ ਵੋਟਾਂ ਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ। ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਵਾਲੇ ਬੀ.ਐੱਲ.ਓ ਸਨਮਾਨਿਤ ਕੀਤੇ ਗਏ ਅਤੇ ਸਮਾਗਮ ਦੇ ਅਖੀਰ ਵਿੱਚ ਡਾ. ਸੰਜੀਵ ਕੁਮਾਰ ਵੱਲੋਂ ਸਾਰਿਆਂ ਨੂੰ ਵੋਟਰ ਪ੍ਰਣ ਦਵਾਇਆ ਗਿਆ। ਇਸ ਮੌਕੇ ਸਵੀਪ ਨੋਡਲ ਅਫ਼ਸਰ ਗੌਰਵ ਭਟੇਜਾ, ਸਹਾਇਕ ਸਵੀਪ ਬਲਦੇਵ ਕਾਲੜਾ, ਸਕੂਲ ਮੁਖੀ ਡਾ. ਨੀਰੂ ਬੱਠਲਾ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਿਰ ਸੀ।

Author : Malout Live