ਗੁ. ਚਰਨ ਕਮਲ ਭੋਰਾ ਸਾਹਿਬ ਵਿਖੇ ਦੋ ਰੋਜਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ

ਮਲੋਟ :-  ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜਾ ਸਮਾਗਮ ਸੰਗਤ ਵੱਲੋਂ ਸ਼ਰਧਾ ਅਤੇ ਉਤਸ਼ਾਨ ਨਾਲ ਮਨਾਏ ਗਏ । ਇਸ ਮੌਕੇ ਪਹਿਲਾਂ ਸਵੇਰੇ ਪਾਠ ਦੇ ਭੋਗ ਪਾਏ ਗਏ ਉਪਰੰਤ ਉੱਘੇ ਕਥਾ ਵਾਚਕ ਬਾਪੂ ਸੇਵਾ ਸਿੰਘ ਵੱਲੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ । 29 ਤਰੀਕ ਨੂੰ ਪਹਿਲੇ ਦਿਨ ਜਿਥੇ ਰਾਗੀ ਜੱਥਾ ਭਾਈ ਵਰਿੰਦਰ ਸਿੰਘ ਜੀ ਬੰਟੀ ਸਿੱਖਵਾਲਾ ਵੱਲੋਂ ਦੋ ਘੰਟੇ ਗੁਰਬਾਣੀ ਕੀਰਤਨ ਕੀਤਾ ਗਿਆ ਉਥੇ ਹੀ ਅੱਜ ਦੂਸਰੇ ਪ੍ਰਕਾਸ਼ ਪੁਰਬ ਵਾਲੇ ਦਿਨ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਭਾਈ ਜਤਿੰਦਰ ਸਿੰਘ ਜੀ ਦੇ ਜੱਥੇ ਵੱਲੋਂ ਬਹੁਤ ਹੀ ਰੱਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ । ਅੰਤ ਵਿਚ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਕੀਤੀ ।

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਹੈਪੀ ਨੇ ਗੁਰਪੁਰਬ ਦੀ ਵਧਾਈ ਦਿੰਦਿੰਆਂ ਸੰਗਤ ਨੂੰ ਬਾਬਾ ਨਾਨਕ ਦੇ ਦੱਸੇ ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਬਾਰੇ ਦੱਸਿਆ ਗਿਆ । ਸਮਾਗਮ ਦੀ ਸਮਾਪਤੀ ਤੇ ਜਿਥੇ ਸੰਗਤ ਵੱਲੋਂ ਗੁਰਪੁਰਬ ਦੀ ਅਰਦਾਸ ਕੀਤੀ ਗਈ ਉਥੇ ਨਾਲ ਹੀ ਕਿਸਾਨਾਂ ਵੱਲੋਂ ਦਿੱਲੀ ਵਿਖੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਵਿਚ ਫਤਹਿ ਲਈ ਵੀ ਵਿਸ਼ੇਸ਼ ਤੌਰ ਤੇ ਸੰਗਤੀ ਅਰਦਾਸ ਕੀਤੀ ਗਈ । ਇਸ ਮੌਕੇ ਭਾਈ ਅਮਰੀਕ ਸਿੰਘ ਸੰਧੂ ਹਿੰਦੁਸਤਾਨ ਇੰਡਸਟਰੀਜ ਵਾਲਿਆਂ ਵੱਲੋਂ ਗੁਰੂਘਰ ਵਿਖੇ ਚਲਦੇ ਲੰਗਰਾਂ ਲਈ ਬਰਤਨ ਭੇਂਟ ਕੀਤੇ ਗਏ ਅਤੇ ਭਾਈ ਅਜਮੇਰ ਸਿੰਘ ਦੇ ਪਰਿਵਾਰ ਵੱਲੋਂ ਬੱਚੇ ਦੀ ਪੀਆਰ ਲੱਗਣ ਦੀ ਖੁਸ਼ੀ ਵਿਚ ਮਿਠੇ ਦਾ ਲੰਗਰ ਵੰਡਿਆ ਗਿਆ। ਇਹਨਾਂ ਸਮਾਗਮਾਂ ਵਿਚ ਮੀਤ ਪ੍ਰਧਾਨ ਜੱਜ ਸ਼ਰਮਾ, ਹੈਡ ਗ੍ਰੰਥੀ ਭਾਈ ਲਛਮਣ ਸਿੰਘ, ਕਾਕਾ ਜਸਮੀਤ ਸਿੰਘ, ਡ੍ਰਾ. ਸ਼ਮਿੰਦਰ ਸਿੰਘ ਬਰਾੜ, ਮੈਡਮ ਸੁਰਜੀਤ ਕੌਰ ਪ੍ਰਿੰਸੀਪਲ ਕਲਗੀਧਰ ਸੂਕਲ, ਥਾਣੇਦਾਰ ਗੁਰਮੇਲ ਸਿੰਘ, ਥਾਣੇਦਾਰ ਗੁਰਮੀਤ ਸਿੰਘ ਸਲਾਮੇਵਾਲੀ, ਜੱਜਬੀਰ ਸਿੰਘ ਸਮਨਦੀਪ ਸਿੰਘ, ਮਹਿੰਦਰ ਸਿੰਘ ਅਤੇ ਬੀਬੀ ਸੁਖਇੰਦਰ ਕੌਰ ਬਰਾੜ ਨੇ ਹਾਜਰੀ ਭਰਦਿਆਂ ਸੇਵਾ ਕੀਤੀ ।