ਗਲੀਆਂ ਵਿੱਚ ਖੜ੍ਹਾ ਪਾਣੀ ਦੇ ਰਿਹਾ ਹੈ ਬਿਮਾਰੀਆਂ ਨੂੰ ਸੱਦਾ

ਮਲੋਟ :- ਮਲੋਟ ਦੇ ਆਦਰਸ਼ ਨਗਰ ਵਾਰਡ ਨੰ. 2 ਗਲੀ ਨੰ.9 ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਦਾ ਖੜ੍ਹਾ ਪਾਣੀ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਹ ਪਾਣੀ ਮੀਂਹ ਦਾ ਪਾਣੀ ਹੀ ਨਹੀਂ ਬਲਕਿ ਸੀਵਰੇਜ ਦਾ ਪਾਣੀ ਵੀ ਹੈ, ਇਸ ਪਾਣੀ ਵਿੱਚੋ ਬਹੁਤ ਬਦਬੂ ਆਉਂਦੀ ਹੈ, ਜਿਸ ਕਾਰਨ ਮੋਹਲੇ ਵਾਲਿਆਂ ਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਪਾਣੀ ਖੜ੍ਹਾ ਹੋਣ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਮੋਹਲੇ ਵਾਲਿਆਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਸਬੰਧੀ ਜਾਣਕਾਰੀ ਸਫਾਈ ਕਰਮਚਾਰੀਆਂ ਨੂੰ ਵੀ ਦਿੱਤੀ ਗਈ ਪਰ ਅਜੇ ਤੱਕ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਹੈ।