ਡਾ. ਆਰ. ਕੇ. ਉੱਪਲ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਕੀਤਾ ਸਨਮਾਨਿਤ।
ਮਲੋਟ :- ਡੀ.ਏ.ਵੀ. ਕਾਲਜ ਮਲੋਟ ਦੇ ਪ੍ਰੋਫੈਸਰ ਡਾ. ਆਰ. ਕੇ. ਉੱਪਲ, ਮੁੱਖੀ ਅਰਥ ਸ਼ਾਸ਼ਤਰ ਵਿਭਾਗ ਨੂੰ ਭਾਰਤ ਵਿਕਾਸ ਪ੍ਰੀਸ਼ਦ, ਮਲੋਟ ਨੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਅਤੇ ਮਲੋਟ ਸ਼ਹਿਰ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਲਿਜ਼ਾਣ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ। ਡਾ. ਉੱਪਲ ਨੇ ਆਪਣੇ ਸਿੱਖਿਆ ਦੇ ਸਫਰ ਵਿੱਚ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ 72 ਤੋਂ ਜਿਆਦਾ ਖੋਜ਼ ਨਾਲ ਭਰਪੂਰ ਕਿਤਾਬਾਂ ਦਿੱਤੀਆ ਅਤੇ 300 ਤੋਂ ਜ਼ਿਆਦਾ ਖੋਜ਼ ਪੱਤਰ ਲਿਖੇ ਅਤੇ ਅਨੇਕਾ ਰਿਸਰਚ ਪੇਪਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾ ਵਿੱਚ ਪੜ੍ਹੇ ਗਏ ਅਤੇ ਡਾ. ਆਰ. ਕੇ. ਉੱਪਲ ਨੇ ਟੀ.ਵੀ. ਅਤੇ ਰੇਡਿਓ ਤੋਂ ਅਨੇਕਾ ਵਾਰ ਆਰਥਿਕ ਅਤੇ ਸਮਾਜਿਕ ਮੁਦਿਆਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਉਹਨਾਂ ਨੇ ਯੂ.ਜੀ.ਸੀ. ਅਤੇ ਆਈ. ਸੀ. ਐਸ. ਐਸ. ਆਰ. ਕਈ ਮਹੱਤਵਪੂਰਨ ਖੋਜ਼ ਪ੍ਰੋਜੈਕਟਾਂ ਤੇ ਕੰਮ ਕੀਤਾ, ਕਈ ਵਿਦਿਆਰਥੀ ਉਹਨਾਂ ਤੋਂ ਪੀ.ਐਚ.ਡੀ. ਅਤੇ ਐਮ.ਫਿਲ. ਕਰ ਚੁੱਕੇ ਹਨ। ਡਾ. ਆਰ. ਕੇ. ਉੱਪਲ ਦਾ ਨਾਮ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਦੇ ਲਈ ਮਲੋਟ ਬੁੱਕ ਆਫ ਰਿਕਾਰਡਸ, ਇੰਡੀਆ ਬੁੱਕ ਆਫ ਰਿਕਾਰਡਸ, ਏਸ਼ੀਆ ਬੁੱਕ ਆਫ ਰਿਕਾਰਡਸ, ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਅਤੇ ਵਲਡ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਲ ਹੋ ਚੁੱਕਿਆ ਹੈ ਅਜਿਹਾ ਹੋਣ ਦੇ ਨਾਲ ਮਲੋਟ ਸ਼ਹਿਰ ਦਾ ਨਾਮ ਅੱਜ ਵਲਡ ਬੁੱਕ ਰਿਕਾਰਡਸ ਵਿੱਚ ਦਰਜ਼ ਹੋ ਚੁੱਕਿਆ ਹੈ। ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਡੀ.ਲਿਟ. ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਹੈ। ਇਸ ਤੋਂ ਇਲਾਵਾਂ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਡਾ. ਉੱਪਲ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਮੌਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁੱਦੇਦਾਰ ਰਜਿੰਦਰ ਪਪਨੇਜਾ, ਸ਼ਗਨ ਲਾਲ ਗੋਇਲ, ਰਿੰਕੂ ਅਨੇਜਾ, ਪਰਦੀਪ ਬੱਬਰ, ਸੋਹਣ ਲਾਲ ਗੁੰਬਰ, ਆਦਿ ਹਾਜ਼ਰ ਸਨ। ਇਸ ਸ਼ਾਨਦਾਰ ਪ੍ਰਾਪਤੀ ਤੇ ਦੋਸਤਾ ਮਿੱਤਰਾ ਨੇ ਡਾ. ਉੱਪਲ ਨੂੰ ਦਿਲੋ ਵਧਾਈ ਦਿੱਤੀ।