ਮਲੋਟ ਦੇ ਬੱਸ ਅੱਡੇ ਅਤੇ ਮਲੋਟ-ਮੁਕਤਸਰ ਰੋਡ ਤੋਂ ਹੋ ਰਹੇ ਨੇ ਲੋਕ ਪਰੇਸ਼ਾਨ- ਡਾ.ਸੁਖਦੇਵ ਸਿੰਘ ਗਿੱਲ
ਮਲੋਟ:- ਦਾ ਬੱਸ ਅੱਡਾ ਅਤੇ ਮਲੋਟ-ਸ਼੍ਰੀ ਮੁਕਤਸਰ ਸਾਹਿਬ ਰੋਡ ਤੋਂ ਲੋਕ ਪਰੇਸ਼ਾਨ ਹੋ ਰਹੇ ਹਨ। ਸਾਰੇ ਪੰਜਾਬ ਵਿੱਚ ਲਗਭਗ ਸਰਕਾਰੀ ਬੱਸ ਅੱਡੇ ਬਣੇ ਹੋਏ ਹਨ। ਸਿਰਫ ਮਲੋਟ ਸ਼ਹਿਰ ਦਾ ਬੱਸ ਅੱਡਾ ਸਰਕਾਰੀ ਨਹੀਂ ਹੈ। ਨੀਵਾਂ ਹੋਣ ਕਰਕੇ ਪਾਣੀ ਵੀ ਬਹੁਤ ਖੜ੍ਹ ਜਾਂਦਾ ਹੈ ਅਤੇ ਸਫ਼ਾਈ ਵੀ ਬਿਲਕੁਲ ਨਹੀਂ ਹੈ। ਪੀਣ ਵਾਲੇ ਪਾਣੀ ਅਤੇ ਬਾਥੂਰਮਾਂ ਦੀ ਵੀ ਬਹੁਤ ਕਮੀ ਹੈ। ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਰੋਡ ਦੀ ਹਾਲਤ ਵੀ ਬਹੁਤ ਤਰਸਯੋਗ ਹੈ। ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਵੀ ਬਹੁਤ ਹੋ ਰਿਹਾ ਹੈ। ਡਾ.ਸੁਖਦੇਵ ਸਿੰਘ ਗਿੱਲ ਜਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਕਨਵੀਨਰ ਮਲੋਟ ਵਿਕਾਸ ਮੰਚ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਖਜ਼ਾਨਾ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਡਿਪਟੀ ਸਪੀਕਰ ਪੰਜਾਬ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਦੋ ਮੁਸ਼ਕਿਲਾਂ ਦਾ ਹੱਲ ਨਹੀਂ ਹੋ ਰਿਹਾ। ਇਸ ਸੰਬੰਧੀ ਕਈ ਵਾਰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ। ਡਾ.ਸੁਖਦੇਵ ਸਿੰਘ ਗਿੱਲ ਕਨਵੀਨਰ ਮਲੋਟ ਵਿਕਾਸ ਮੰਚ ਅਤੇ ਜਿਲ੍ਹਾ ਕੋਆਰਡੀਨੇਟਰ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ, ਜ਼ਿਲ੍ਹੇ ਦੇ ਮੰਤਰੀਆਂ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਲੋਕ ਹਿੱਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਜੋਂ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਨਾ ਹੋ ਸਕੇ। ਮਲੋਟ ਦੇ ਬੱਸ ਅੱਡੇ ਨੂੰ ਸਰਕਾਰੀ ਬੱਸ ਅੱਡਾ ਬਣਾਇਆ ਜਾਵੇ।