ਡੀ.ਏ.ਵੀ. ਕਾਲਜ ਮਲੋਟ ਵਿਖੇ ਹਵਨ ਯੱਗ ਦੁਆਰਾ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

ਮਲੋਟ :- ਡੀ ਏ. ਵੀ. ਕਾਲਜ, ਮਲੋਟ ਵਿੱਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਵੈਦਿਕ ਹਵਨ ਯੱਗ ਦੇ ਆਯੋਜਨ ਨਾਲ ਕੀਤੀ ਗਈ। ਡੀ. ਏ. ਵੀ. ਦੀ ਗੌਰਵਸ਼ਾਲੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ, ਪ੍ਰਿੰਸੀਪਲ ਡਾ. ਏਕਤਾ ਖੋਸਲਾ ਅਤੇ ਵੈਦਿਕ ਅਧਿਐਨ ਕੇਂਦਰ ਦੇ ਇੰਚਾਰਜ ਡਾ. ਬ੍ਰਹਮਵੇਦ ਸ਼ਰਮਾ ਦੀ ਅਗਵਾਈ ਵਿੱਚ ਵੈਦਿਕ ਵਿਧੀ ਅਨੁਸਾਰ ਇੱਕ ਪਾਵਨ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਯਜਮਾਨ ਦੀ ਭੂਮਿਕਾ ਐਲ. ਸੀ. ਦੇ ਸੀਨੀਅਰ ਮੈਂਬਰ ਅਤੇ ਸ਼ਹਿਰ ਦੇ ਮਸ਼ਹੂਰ ਉਦਯੋਗਪਤੀ ਰਵੀ ਬਾਂਸਲ ਜੀ ਨੇ ਨਿਭਾਈ ।

ਲੋਕਲ ਕਮੇਟੀ ਮੈਂਬਰ ਸ਼੍ਰੀ ਰਵੀ ਛਾਬੜਾ ਅਤੇ ਅਰਵਿੰਦ ਜੈਨ ਵੀ ਸ਼ਾਮਲ ਹੋਏ। ਸ਼੍ਰੀ ਰਾਮ ਚੰਦਰ ਸ਼ਾਸਤਰੀ ਦੁਆਰਾ ਯੱਗ ਕੀਤਾ ਗਿਆ। ਕਾਲਜ ਪ੍ਰਿੰਸੀਪਲ ਨੇ ਆਏ ਹੋਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਲਈ ਵਧਾਈ ਦਿੱਤੀ। ਲੋਕਲ ਕਮੇਟੀ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਛਾਬੜਾ ਨੇ ਇਸ ਸ਼ੁਭ ਮੌਕੇ ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਟਾਫ ਸੈਕਰੇਟਰੀ ਡਾ. ਬ੍ਰਹਮਵੇਦ ਸ਼ਰਮਾ ਨੇ ਡੀ.ਏ. ਵੀ. ਦੇ ਸ਼ਾਨਦਾਰ ਇਤਿਹਾਸ ਬਾਰੇ ਦੱਸਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਰੁਣ ਕਾਲੜਾ, ਸ਼੍ਰੀ ਸੁਦੇਸ਼ ਗਰੋਵਰ, ਮੈਡਮ ਨੀਲਮ ਭਾਰਦਵਾਜ, ਸ਼੍ਰੀ ਅਨਿਲ ਕੁਮਾਰ, ਸਾਰੇ ਫੈਕਲਟੀ ਮੈਂਬਰ, ਨਾਨ-ਟੀਚਿੰਗ ਸਟਾਫ ਅਤੇ ਕਰਮਚਾਰੀ ਹਾਜ਼ਰ ਸਨ।