ਪੁਲਿਸ ਵਲੋਂ 40 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ

ਮਲੋਟ:- ਸਥਾਨਕ ਥਾਣਾ ਸਿਟੀ ਪੁਲਿਸ ਵਲੋਂ 40 ਬੋਤਲਾਂ ਨਜ਼ਾਇਜ਼ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਕਿ ਕੀਮਤ ਸਿੰਘ ਅਤੇ ਸਤਨਾਮ ਸਿੰਘ, ਵਾਸੀ ਕਬਰਵਾਲਾ ਆਪਣੇ ਮੋਟਰਸਾਈਕਲ ਤੇ ਨਜ਼ਾਇਜ਼ ਸ਼ਰਾਬ ਲਿਆ ਕੇ ਸ਼ਹਿਰ ਵਿਚ ਵੇਚਣ ਦੇ ਆਦੀ ਸਨ ਤਾਂ ਪੁਲਿਸ ਵਲੋਂ 40 ਬੋਤਲਾਂ ਨਜ਼ਾਇਜ਼ ਸ਼ਰਾਬ ਦੀ ਬਰਾਮਦਗੀ ਕਰਕੇ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰ. 119 ਧਾਰਾ 61,1,14 ਐਕਸਾਈਜ਼ ਐਕਟ ਅਧੀਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।