ਪਾਚਨ ਸ਼ਕਤੀ ਵਧਾਉਣ ਦੇ 12 ਸਸਤੇ ਘਰੇਲੂ ਨੁਸਖੇ

ਲਾਈਫ ਸਟਾਇਲ ਵਿੱਚ ਬਦਲਾਅ ਆਉਣ ਨਾਲ ਸਾਡੀ ਸਿਹਤ ਵਿੱਚ ਵੀ ਕਈ ਤਬਦੀਲੀਆਂ ਹੋਈਆਂ ਹਨ। ਅਸੀਂ ਕੁਦਰਤੀ ਸਰੋਤਾਂ ਤੋਂ ਕੋਹਾਂ ਦੂਰ ਹੋ ਚੱਲੇ ਹਾਂ ਤੇ ਬਨਾਉਟੀ ਭੋਜਨ ਦੇ ਸ਼ੌਕੀਨ ਹੋਣ ਲੱਗੇ ਹਾਂ ਜਿਸਦੇ ਸਿੱਟੇ ਸਿਹਤ ਨੂੰ ਝੱਲਣੇ ਪੈਂਦੇ ਹਨ। ਸਾਡੀ ਪਾਚਨ ਸ਼ਕਤੀ ਖਰਾਬ ਹੁੰਦੀ ਜਾ ਰਹੀ ਹੈ ਜਦਕਿ ਚੰਗੀ ਸਿਹਤ ਲਈ ਪਾਚਨ ਸ਼ਕਤੀ ਦਾ ਸ਼ਕਤੀਸ਼ਾਲੀ ਹੋਣਾ ਬੇਹੱਦ ਜ਼ਰੂਰੀ ਹੈ।

1. ਪੱਕੇ ਅਨਾਰ ਦੇ 10 ਗ੍ਰਾਮ ਜੂਸ ਵਿੱਚ ਭੁੰਨ੍ਹਿਆ ਹੋਇਆ ਜ਼ੀਰਾ ਤੇ ਗੁੜ ਬਰਾਬਰ ਮਾਤਰਾ ਵਿੱਚ ਮਿਲਾ ਕੇ ਦਿਨ ਵਿੱਚ 2-3 ਵਾਰ ਲਵੋ। ਪਾਚਨ ਸ਼ਕਤੀ ਦੀ ਕਮਜ਼ੋਰੀ ਦੂਰ ਹੋਵੇਗੀ।

2. 2-4 ਗ੍ਰਾਮ ਕਾਲੀ ਰਾਈ ਲੈਣ ਨਾਲ ਕਬਜ਼ ਕਾਰਨ ਹੋਣ ਵਾਲੀ ਬਦਹਜ਼ਮੀ ਮਿਟ ਜਾਂਦੀ ਹੈ। * ਅਨਾਨਾਸ ਦੇ ਪੱਕੇ ਫਲ ਦੇ ਬਾਰੀਕ ਟੁਕੜਿਆਂ ਵਿੱਚ ਸੇਂਧਾ ਲੂਣ ਤੇ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ।

3. ਪਕਾਏ ਆਂਵਲੇ ਨੂੰ ਕੱਦੂਕਸ ਕਰ ਕੇ ਸਵਾਦ ਅਨੁਸਾਰ ਕਾਲੀ ਮਿਰਚ, ਸੁੰਢ, ਸੇਂਧਾ ਲੂਣ, ਭੁੰਨ੍ਹਿਆ ਜ਼ੀਰਾ ਤੇ ਹਿੰਗ ਮਿਲਾ ਕੇ ਛਾਂ ਵਿੱਚ ਸੁਕਾ ਲਵੋ। ਇਸ ਦੀ ਵਰਤੋਂ ਨਾਲ ਪਾਚਨ ਸਮੱਸਿਆ ਦੂਰ ਹੁੰਦੀ ਹੈ ਤੇ ਭੁੱਖ ਵਧਦੀ ਹੈ।

4. ਅਮਰੂਦ ਦੇ ਪੱਤਿਆਂ ਦੇ 10 ਗ੍ਰਾਮ ਰਸ ਵਿੱਚ ਥੋੜ੍ਹੀ ਜਿਹੀ ਸ਼ੱਕਰ ਮਿਲਾ ਕੇ ਰੋਜ਼ਾਨਾ ਇੱਕ ਵਾਰ ਸਵੇਰੇ ਖਾਣ ਨਾਲ ਬਦਹਜ਼ਮੀ ਦੂਰ ਹੋ ਜਾਂਦੀ ਹੈ ਤੇ ਪਾਚਨ ਸ਼ਕਤੀ ਵਧਦੀ ਹੈ।

5. ਖੱਟੇ-ਮਿੱਠੇ ਅਨਾਰ ਦਾ ਜੂਸ ਇੱਕ ਗ੍ਰਾਮ ਮੂੰਹ ਵਿੱਚ ਪਾ ਕੇ ਹੌਲੀ-ਹੌਲੀ ਪੀਓ। ਇੰਝ 8-10 ਵਾਰ ਕਰਨ ਨਾਲ ਮੂੰਹ ਦਾ ਸਵਾਦ ਠੀਕ ਹੁੰਦਾ ਹੈ, ਬੁਖਾਰ ਵੇਲੇ ਭੋਜਨ ਕਰਨ ਨੂੰ ਦਿਲ ਕਰਦਾ ਹੈ ਤੇ ਪਾਚਨ ਸ਼ਕਤੀ ਵਧਦੀ ਹੈ।

6. ਹਰੜ ਤੇ ਗੁੜ ਦੇ 6 ਗ੍ਰਾਮ ਚੂਰਨ ਨੂੰ ਗਰਮ ਪਾਣੀ ਜਾਂ ਹਰੜ ਦੇ ਚੂਰਨ ਵਿੱਚ ਸੇਂਧਾ ਲੂਣ ਮਿਲਾ ਕੇ ਵਰਤੋਂ ‘ਚ ਲਿਆਉਣ ਨਾਲ ਪਾਚਨ ਸ਼ਕਤੀ ਵਧਦੀ ਹੈ।

7. ਹਰੜ ਦਾ ਮੁਰੱਬਾ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ।

8. ਇੱਕ-ਦੋ ਗ੍ਰਾਮ ਲੌਂਗ ਬਾਰੀਕ ਕਰ ਕੇ 100 ਗ੍ਰਾਮ ਪਾਣੀ ਵਿਚ ਉਬਾਲੋ। 20-25 ਗ੍ਰਾਮ ਬਾਕੀ ਰਹਿਣ ‘ਤੇ ਛਾਣ ਲਵੋ ਤੇ ਠੰਢਾ ਹੋਣ ‘ਤੇ ਪੀਓ। ਇਸ ਨਾਲ ਪਾਚਨ ਸਬੰਧੀ ਸਮੱਸਿਆ ਦੂਰ ਹੁੰਦੀ ਹੈ। ਹੈਜ਼ੇ ਵੇਲੇ ਵੀ ਇਹ ਲਾਹੇਵੰਦ ਹੈ।

9. ਇਲਾਇਚੀ ਦੇ ਬੀਜਾਂ ਦੇ ਚੂਰਨ ‘ਚ ਬਰਾਬਰ ਮਾਤਰਾ ਵਿੱਚ ਮਿਸ਼ਰੀ ਮਿਲਾ ਕੇ ਦਿਨ ਵਿੱਚ 2-3 ਵਾਰ 3 ਗ੍ਰਾਮ ਦੀ ਮਾਤਰਾ ‘ਚ ਵਰਤੋਂ ਕਰਨ ਨਾਲ ਗਰਭਵਤੀ ਔਰਤ ਦੀ ਪਾਚਨ ਸਮੱਸਿਆ ਦੂਰ ਹੁੰਦੀ ਹੈ ਤੇ ਭੁੱਖ ਖੁੱਲ੍ਹ ਕੇ ਲੱਗਦੀ ਹੈ।

10. ਇੱਕ ਕੱਪ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ 5-6 ਕਾਲੀਆਂ ਮਿਰਚਾਂ ਦਾ ਚੂਰਨ ਮਿਲਾ ਕੇ ਸਵੇਰੇ-ਸ਼ਾਮ ਭੋਜਨ ਤੋਂ ਬਾਅਦ ਪੀਣ ਨਾਲ ਪੇਟ ਗੈਸ, ਬਦਹਜ਼ਮੀ, ਐਸੀਡਿਟੀ ਆਦਿ ਵਰਗੀਆਂ ਸ਼ਿਕਾਇਤਾਂ ਦੂਰ ਹੋ ਕੇ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।

11. ਨਿੰਬੂ ਕੱਟ ਕੇ ਕਾਲਾ ਲੂਣ ਲਾ ਕੇ ਚੱਟਣ ਨਾਲ ਬਦਹਜ਼ਮੀ ਦੂਰ ਹੁੰਦੀ ਹੈ ਤੇ ਭੋਜਨ ਕਰਨ ਨੂੰ ਦਿਲ ਕਰਦਾ ਹੈ।

12.ਭੋਜਨ ਕਰਨ ਤੋਂ ਬਾਅਦ ਬੇਚੈਨੀ ਮਹਿਸੂਸ ਹੋਵੇ ਤਾਂ ਅਨਾਨਾਸ ਦਾ ਜੂਸ ਪੀਓ।