ਖ਼ੁਦ ਨੂੰ ਦੇਵੋ 10 ਮਿੰਟ, ਦੂਰ ਹੋ ਜਾਣਗੇ ਅੱਖਾਂ ਦੇ ਕਾਲੇ ਘੇਰੇ

ਅੱਖਾ ਦੇ ਕਾਲੇ ਘੇਰੇ ਘਰੇਲੂ ਚੀਜ਼ਾਂ ਨਾਲ ਖਤਮ ਕੀਤੇ ਜਾ ਸਕਦੇ ਹਨ। ਉਹ ਵੀ ਬਿਨਾ ਕਿਸੇ ਸਾਈਡ-ਇਫੈਕਟ ਦੇ। ਬੱਸ ਤੁਹਾਨੂੰ ਇਸ ਲਈ ਖੁਦ ਨੂੰ ਹਰ ਰੋਜ਼ 10 ਮਿੰਟ ਦੇਣੇ ਹੋਣਗੇ। ਹੇਠ ਲਿਖੇ ਨੁਸਖਿਆਂ ਦਾ ਇਸਤੇਮਾਲ ਕਰਕੇ ਅੱਖਾਂ ਦੇ ਕਾਲੇ ਘੇਰੇ ਖਤਮ ਕੀਤੇ ਜਾ ਸਕਦੇ ਹਨ।

1. ਖੀਰਾ ਤੇ ਨਿੰਬੂ-

ਇੱਕ ਖੀਰਾ ਤੇ ਨਿੰਬੂ ਮਿਕਸ ਕਰਕੇ ਪੇਸਟ ਬਣਾ ਲਵੋ। ਇਸ ਨੂੰ ਕਾਟਨ ਤੋਂ ਕਾਲੇ ਘੇਰੇ ਲਾਓ। 15 ਮਿੰਟ ਦੇ ਬਾਅਦ ਧੋ ਲਵੋ।

2. ਕੱਚਾ ਆਲੂ-

ਕੱਚੇ ਆਲੂ ਦਾ ਜੂਸ ਬਣਾ ਲਵੋ। ਇਸ ਨੂੰ ਕਾਟਨ ਦੀ ਮਦਦ ਨਾਲ ਡਾਰਕ ਸਰਕਲ 'ਤੇ ਲਾਓ। 10-15 ਮਿੰਟ ਬਾਅਦ ਧੋ ਲਵੋ। ਦਿਨ ਵਿੱਚ ਦੋ ਵਾਰ ਕਰੋ।

3. ਟਮਾਟਰ ਤੇ ਨਿੰਬੂ-

ਇੱਕ-ਇੱਕ ਟਮਾਟਰ 'ਤੇ ਨਿੰਬੂ ਦਾ ਰਸ ਮਿਲਾ ਲਵੋ। ਇਸ ਨੂੰ ਕਾਲੇ ਘੇਰੇ ਉੱਤੇ ਲਾ ਲਵੋ। 10 ਮਿੰਟ ਬਾਅਦ ਧੋ ਲਵੋ।

4. ਨਿੰਬੂ-

ਰੈਗੂਲਰ ਇੱਕ ਚਮਚ ਨਿੰਬੂ ਨੂੰ ਕਾਲੇ ਘੇਰੇ ਉੱਤੇ ਲਾਓ। 10 ਮਿੰਟ ਬਾਅਦ ਧੋ ਲਵੋ।

5. ਟੀ-ਬੈਗ-

ਦੋ ਟੀ ਬੈਗ ਨੂੰ ਅੱਧੇ ਘੰਟੇ ਲਈ ਫ਼ਰਿਜ ਵਿੱਚ ਠੰਢਾ ਹੋਣ ਲਈ ਰੱਖੋ। ਇਸ ਨੂੰ ਕਾਲੇ ਘੇਰਿਆਂ ਤੇ 10 ਮਿੰਟ ਤੱਕ ਰੱਖੋ। ਇਸ ਤੋਂ ਬਾਅਦ ਪਾਣੀ ਨਾਲ ਧੋ ਲਵੋ।

6. ਗੁਲਾਬ ਜਲ-

ਗੁਲਾਬ ਜਲ ਨੂੰ ਕਾਟਨ ਵਿੱਚ ਭਿਉਂ ਕੇ ਅੱਖਾਂ ਦੇ ਹੇਠਾਂ ਲਾਓ। 5 ਮਿੰਟ ਬਾਅਦ ਧੋ ਲਵੋ। ਦਿਨ ਵਿੱਚ 3-4 ਵਾਰ ਇਸ ਦਾ ਇਸਤੇਮਾਲ ਕਰੋ।

7. ਨਾਰੀਅਲ ਤੇਲ-

ਨਾਰੀਅਲ ਤੇਲ ਨਾਲ ਅੱਖਾਂ ਦੇ ਹੇਠ ਚੰਗੀ ਤਰ੍ਹਾਂ ਮਸਾਜ ਕਰੋ। 5 ਮਿੰਟ ਬਾਅਦ ਧੋ ਲਵੋ। ਅਜਿਹਾ ਦਿਨ ਵਿੱਚ 3 ਵਾਰ ਕਰੋ।

8. ਬਦਾਮ ਦਾ ਤੇਲ-

ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਹੇਠ ਚੰਗੀ ਤਰ੍ਹਾਂ ਬਦਾਮ ਦਾ ਤੇਲ ਲਾ ਕੇ ਸੋ ਜਾਵੋ। ਸਵੇਰੇ ਪਾਣੀ ਨਾਲ ਧੋ ਲਵੋ।

9.ਸੰਤਰਾ-

ਇੱਕ ਸੋਕੇ ਸੰਤਰਾ ਦੇ ਛਿਲਕੇ ਦਾ ਪਾਊਡਰ ਬਣਾ ਲਵੋ। ਇਸ ਵਿੱਚ ਇੱਕ-ਇੱਕ ਚਮਚ ਨਿੰਬੂ ਤੇ ਦਹੀਂ ਮਿਲਾ ਕੇ ਲਾਓ। 10 ਮਿੰਟ ਬਾਅਦ ਧੋ ਲਵੋ।

10.ਪੁਦੀਨਾ-

ਪੁਦੀਨਾ ਦੀਆਂ 10-12 ਪੱਤੀਆਂ ਨਾਲ ਇੱਕ ਚਮਚ ਨਿੰਬੂ ਦਾ ਰਸ ਮਿਲਾ ਲਵੋ। ਇਸ ਨੂੰ ਕਾਲੇ ਘੇਰਿਆਂ 'ਤੇ ਲਾਓ। 10 ਮਿੰਟ ਬਾਅਦ ਧੋ ਲਵੋ।

11.ਪਿਆਜ਼ ਤੇ ਲਸਣ-ਇੱਕ-ਇੱਕ ਚਮਚ ਵਿਆਜ ਤੇ ਲਸਣ ਦੇ ਪੇਸਟ ਨੂੰ ਕਾਲੇ ਘੇਰਿਆਂ ਤੇ ਲਾਓ। 10 ਮਿੰਟ ਬਾਅਦ ਧੋ ਲਵੋ।

12.ਮੇਥੀ-

2 ਚਮਚ ਮੇਥੀ ਦੇ ਦਾਣਿਆਂ ਨੂੰ 3-4 ਮਿੰਟ ਪਾਣੀ ਵਿੱਚ ਭਿਉਂ ਲਵੋ। ਇਸ ਦੀ ਪੇਸਟ ਬਣਾ ਕੇ ਇਸ ਵਿੱਚ ਅੱਧਾ ਚਮਚ ਹਲਦੀ ਤੇ ਇੱਕ ਚਮਚ ਦੁੱਧ ਮਿਲਾ ਕੇ ਲਾਓ। 10 ਮਿੰਟ ਬਾਅਦ ਧੋ ਲਵੋ।