ਜੋਨਲ ਸ਼ਤਰੰਜ ਮੁਕਾਬਲਿਆਂ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਮਲੋਟ:- ਮਿਤੀ 27ਅਗਸਤ 2019 ਨੂੰ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਹੋਏ ਜੋਨਲ ਸ਼ਤਰੰਜ ਮੁਕਾਬਲਿਆਂ ਵਿੱਚ ਐਪਲ ਇੰਟਰਨੈਸ਼ਨਲ ਸਕੂਲ ,ਲੰਬੀ ਦੇ ਉਮਰ ਵਰਗ-14 ਵਿੱਚ ਜਸਪ੍ਰੀਤ ਸਿੰਘ, ਸਹਿਜਪਾਲ ਸਿੰਘ,ਅਭਿਨਵ, ਜਸਕਰਨ ਸਿੰਘ ਅਤੇ ਕੇਸ਼ਵ ਸ਼ਰਮਾ ਨੇ ਜਿੱਤ ਹਾਸਲ ਕੀਤੀ ।ਉਮਰ ਵਰਗ-17 ਵਿੱਚ ਅਮਨਪ੍ਰੀਤ ਸਿੰਘ,ਅਰਸ਼ਦੀਪ ਸਿੰਘ,ਹਰਨਰਾਇਣ ਸਿੰਘ, ਅਰਸ਼ਦੀਪ ਸ਼ਰਮਾ ਅਤੇ ਅਜੈਦੀਪ ਸਿੰਘ ਜੇਤੂ ਰਹੇ ।ਉਮਰ ਵਰਗ-19 ਵਿੱਚ ਗੁਰਕੀਰਤ ਸਿੰਘ,ਸੁਖਪ੍ਰੀਤ ਸਿੰਘ,ਮਨਪ੍ਰੀਤ ਸਿੰਘ, ਲਕਸ਼ੈ ਦੇਗ ਅਤੇ ਅਨੁਜ ਕਾਲਵਾ ਨੇ ਬਾਜੀ ਮਾਰੀ ।ਇਸ ਤਰ੍ਹਾਂ ਇਹਨਾਂ ਬੱਚਿਆਂ ਨੇ ਜਿਲ੍ਹਾ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਦਾਖਲਾ ਕਰਵਾਇਆ ।ਇਸ ਮੌਕੇ ਤੇ ਸਕੂਲ ਦੇ ਮੈਨੇਜਰ ਸਾਹਿਬ, ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ,ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਹੋਰ ਮਿਹਨਤ ਕਰਨ ਲਈ ਕਿਹਾ।