ਜੀ.ਟੀ.ਬੀ ਖਾਲਸਾ ਸੀਨੀ. ਸੈਕੰ. ਸਕੂਲ ਦਾ ਦੱਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦੱਸਵੀਂ ਜਮਾਤ ਦੇ ਨਤੀਜਿਆਂ ਵਿੱਚ ਜੀ.ਟੀ.ਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਸਕੂਲ ਦੇ ਕੁੱਲ 97 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਪਹਿਲੇ ਦਰਜੇ ਵਿੱਚ ਪਾਸ ਹੋਏ। ਜਿਹਨਾਂ ਵਿੱਚ ਜਸਕਰਨ ਸਿੰਘ ਸਪੁੱਤਰ ਭੁਪਿੰਦਰ ਸਿੰਘ ਨੇ 610/650 ( 93.8 % ) ਨਾਲ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜਤਿਨ ਬਜਾਜ ਸਪੁੱਤਰ ਖੁਸ਼ਵਿੰਦਰ ਬਜਾਜ ਨੇ 606/650 (93.2 %) ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਜਾ ਸਥਾਨ , ਨਵੀਨ ਸੇਠੀ ਸਪੁੱਤਰ ਅਸ਼ੋਕ ਕੁਮਾਰ ਨੇ 591/650 (90.9 %) ਨੰਬਰਾਂ ਨਾਲ ਤੀਸਰਾ ਸਥਾਨ, ਅਰਮਾਨ ਸਪੁੱਤਰ ਸੁਭਾਸ਼ ਚੰਦਰ ਨੇ 590/650 (90.7 %) ਨੰਬਰਾਂ ਨਾਲ ਚੌਥਾ ਸਥਾਨ, ਦੀਕਸ਼ਾ ਸਪੁੱਤਰੀ ਗੌਰਵ ਬਾਵਾ 587/650 (90.3 %) ਨੰਬਰਾਂ ਨਾਲ ਪੰਜਵਾਂ ਸਥਾਨ ਅਤੇ ਚਰਨਜੀਤ ਕੁਮਾਰ ਸਪੁੱਤਰ ਹੰਸ ਰਾਜ ਨੇ 585/650 (90 %) ਨੰਬਰਾਂ ਨਾਲ ਛੇਵਾਂ ਸਥਾਨ ਹਾਸਿਲ ਕੀਤਾ। ਇਸ ਮੌਕੇ ਕਮੇਟੀ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ, ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਨੇ ਵਿਦਿਆਰਥੀਆਂ, ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ। Author: Malout Live