ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹੇ ਦੇ ਸਾਰੇ ਪਲਾਸਟਿਕ ਹੋਲਸੇਲਰਾਂ ਅਤੇ ਰਿਟੇਲਰਾਂ ਨਾਲ ਕੀਤੀ ਮੀਟਿੰਗ

ਸ਼੍ਰੀ ਮੁਕਤਸਰ ਸਾਹਿਬ/ਮਲੋਟ:- ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਡੀ.ਸੀ.ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਸਮੂਹ ਪਲਾਸਟਿਕ ਦਾ ਸਮਾਨ ਬਣਾਉਣ ਵਾਲੇ ਅਤੇ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਪਲਾਸਟਿਕ ਦੀਆਂ ਜਿੰਨ੍ਹਾਂ ਥੈਲੀਆਂ ਤੇ ਬੈਨ ਲਗਾਇਆ ਗਿਆ ਹੈ, ਉਨ੍ਹਾਂ ਨੂੰ ਵੇਚਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਮੀਟਿੰਗ ਦੋਰਾਨ ਉਹਨਾ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਨਾ-ਮੰਨਜੂਰ ਸ਼ੁਦਾ ਪਲਾਸਟਿਕ ਦਾ ਸਮਾਨ ਵੇਚਣ ਸੰਬੰਧੀ ਮਾਮਲਾ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਪਾਬੰਦੀਸ਼ੁਦਾ ਵਸਤੂਆਂ ਜਿਵੇਂ ਕਿ ਡਿਸਪੋਜਲ ਕਰੋਕਰੀ ਦਾ ਸਮਾਨ, ਆਈਸ ਕ੍ਰੀਮ ਸਟਿਕ, ਕੰਨ ਦੀ ਸਫ਼ਾਈ ਲਈ ਵਰਤੀਆਂ ਜਾਣ ਵਾਲੀਆਂ (ਈਅਰ ਬਡਜ) ਅਤੇ ਕੈਂਡੀ ਸਟਿਕਸ, ਥਰਮੋਕੋਲ, ਪਲਾਸਿਟਕ ਦਾ ਕਾਰਡ (ਸੱਦਾ ਪੱਤਰ ਆਦਿ), ਮਠਿਆਈ ਦੇ ਡੱਬੇ ਤੇ ਲਪੇਟੇ ਜਾਂਦੇ ਪਲਾਸਟਿਕ ਤੇ ਪਾਬੰਦੀ ਹੋਵੇਗੀ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਸਮਾਗਮਾਂ ਅਤੇ ਮੀਟਿੰਗਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਅਜਿਹੀਆਂ ਸਾਰੀਆਂ ਵਸਤੂਆਂ ਤੇ ਪਾਬੰਦੀ ਹੋਵੇਗੀ। ਮੀਟਿੰਗ ਵਿੱਚ ਸਰਕਾਰੀ ਨੁਮਾਇੰਦਿਆਂ ਤੋਂ ਇਲਾਵਾ ਪਲਾਸਟਿਕ ਦਾ ਸਮਾਨ ਬਨਾਉਣ ਅਤੇ ਵੇਚਣ ਵਾਲੇ ਹੋਲਸੇਲਰ ਅਤੇ ਰਿਟੇਲਰ ਵੀ ਸ਼ਾਮਿਲ ਸਨ। Author: Malout Live