ਭੱਟੀ ਦੀ ਸਿਹਤਯਾਬੀ ਤੇ ਸ਼ੁਕਰਾਣੇ ਵਜੋਂ ਰੱਖੇ ਸ੍ਰੀ ਆਖੰਡ ਪਾਠ ਦਾ ਭੋਗ ਭਲਕੇ

ਮਲੋਟ, 23 ਸਤੰਬਰ (ਆਰਤੀ ਕਮਲ) : ਮਲੋਟ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਭ ਸਿੰਘ ਭੱਟੀ ਜੋ ਕਿ ਬੀਤੇ ਕਰੀਬ 4 ਮਹੀਨੇ ਤੋਂ ਬਿਮਾਰ ਸਨ ਅਤੇ ਪੀਜੀਆਈ ਵਿਖੇ ਜੇਰੇ ਇਲਾਜ ਸਨ । ਉਹਨਾਂ ਦੇ ਸਿਹਤਯਾਬ ਹੋ ਕੇ ਵਾਪਸ ਹਲਕੇ ਵਿਚ ਪਰਤਣ ਦੀ ਖੁਸ਼ੀ ਤੇ ਪਰਮਾਤਮਾ ਦਾ  ਸ਼ੁਕਰਾਣਾ ਕਰਨ ਲਈ ਇਲਾਕੇ ਦੀਆਂ ਸੰਗਤਾਂ ਵੱਲੋਂ ਐਡਵਰਡਗੰਜ ਗੈਸਟ ਹਾਊਸ ਮਲੋਟ ਵਿਖੇ ਅੱਜ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਸ ਮੌਕੇ ਉਹਨਾਂ ਦੇ ਸਪੁੱਤਰ ਸ. ਅਮਨਪ੍ਰੀਤ ਸਿੰਘ ਭੱਟੀ ਵੀ ਹਾਜਰ ਸਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ  ਜਸਪਾਲ ਔਲਖ ਨੇ ਦੱਸਿਆ ਕਿ ਕਾਂਗਰਸ ਦੀ ਸਮੂਹ ਲੀਡਰਸ਼ਿਪ ਅਤੇ ਸ਼ਹਿਰ ਵਾਸੀਆਂ ਵੱਲੋਂ ਰਖਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 25 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪੈਣਗੇ ਜਿਸ ਮੌਕੇ ਹਲਕੇ ਦੀ ਸਮੂਹ ਸੰਗਤ ਸ਼ਿਰਕਤ ਕਰੇਗੀ । ਇਸ ਮੌਕੇ ਖੁਦ ਸ. ਅਜਾਇਬ ਸਿੰਘ ਭੱਟੀ ਵੀ ਹਾਜਰ ਹੋਣਗੇ ਅਤੇ ਪ੍ਰਮਾਤਮਾ ਦੇ ਸ਼ੁਕਰਾਣੇ ਉਪਰੰਤ ਸੰਗਤ ਨੂੰ ਇਲਾਕੇ ਦੇ ਵਿਕਾਸ ਸਬੰਧੀ ਹੋਣ ਵਾਲੇ ਕਾਰਜਾਂ ਸਬੰਧੀ ਵੀ ਜਾਣਕਾਰੀ ਦੇਣਗੇ ।