ਡੀ. ਏ. ਵੀ. ਕਾਲਜ, ਮਲੋਟ ਵਲੋਂ ‘ਲਿੰਗ ਸਮਾਨਤਾ’ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਮਨਾਇਆ ਗਿਆ
ਮਲੋਟ :- ਡੀ. ਏ. ਵੀ. ਕਾਲਜ, ਮਲੋਟ ਵਿਖੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਲੋਹੜੀ ਦਾ ਤਿਉਹਾਰ ‘ਲਿੰਗ ਸਮਾਨਤਾ’ ਉਤਸਵ ਦੇ ਰੂਪ ਵਿੱਚ ਮਨਾਇਆ ਗਿਆ । ਇਸ ਮੌਕੇ ਤੇ ਮੁੱਖ ਮਹਿਮਾਨ ਦੀ ਭੂਮਿਕਾ ਸ਼੍ਰੀਮਤੀ ਕਾਂਤਾ ਸੋਨੀ ਅਤੇ ਸ਼੍ਰੀਮਤੀ ਸੁਰਿੰਦਰ ਕੌਰ ਨੇ ਨਿਭਾਈ ਅਤੇ ਸ਼੍ਰੀਮਤੀ ਕਾਂਤਾ ਸੋਨੀ ਦੀ ਨੂੰਹ ਸ਼੍ਰੀਮਤੀ ਵਰਸ਼ਾ ਸੋਨੀ ਵੀ ਇਸ ਸਮਾਰੋਹ ਵਿਚ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਆਏ ਹੋਏ ਮਹਿਮਾਨਾਂ ਨੂੰ ਸਤਿਕਾਰ ਵਜੋਂ ਪੌਦੇ ਦੇ ਕੇ ਜੀ ਆਇਆਂ ਕਿਹਾ। ਲੋਹੜੀ ਜਲਾਉਣ ਦੀ ਮੁਬਾਰਕ ਰਸਮ ਪ੍ਰਿੰਸੀਪਲ ਡਾ. ਏਕਤਾ ਖੋਸਲਾ ਅਤੇ ਮੁੱਖ ਮਹਿਮਾਨ ਦੁਆਰਾ ਕੀਤੀ ਗਈ। ਇਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਨੇ ਗੀਤ ਤੇ ਟੱਪੇ ਗਾ ਕੇ ਸਾਰਿਆਂ ਦਾ ਮਨੋਰੰਜਨ ਕੀਤਾ।
ਮੈਡਮ ਤਜਿੰਦਰ ਕੌਰ ਨੇ ਲੋਹੜੀ ਦੀ ਮਹੱਤਤਾ ਤੇ ਚਾੰਨਣਾ ਪਾਇਆ । ਮੰਚ ਸੰਚਾਲਨ ਦੀ ਭੂਮਿਕਾ ਸਟਾਫ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ ਨੇ ਨਿਭਾਈ। ਅਖੀਰ ਵਿੱਚ ਡਾ. ਜਸਬੀਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ। ਸਮੂਹ ਸਟਾਫ ਦੀ ਸ਼ਮੂਲੀਅਤ ਵਿੱਚ ਇਸ ਤਰ੍ਹਾਂ ਸਾਂਝੀਵਾਲਤਾ, ਪਿਆਰ ਅਤੇ ਅਮਨ ਦਾ ਸੰਦੇਸ਼ ਇਸ ਪਵਿੱਤਰ ਤਿਉਹਾਰ ਨੂੰ ਮਨਾ ਕੇ ਦਿੱਤਾ ਗਿਆ।