ਸੁਖਬੀਰ ਸਿੰਘ ਬਾਦਲ ਨੇ ਗੁਨਾਹ ਕਬੂਲ ਕੇ ਆਪਣੇ-ਆਪ ਨੂੰ ਭਾਰ ਮੁਕਤ ਕੀਤਾ- ਪ੍ਰੋਫੈਸਰ ਬਲਜੀਤ ਸਿੰਘ ਗਿੱਲ
ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਬੁੱਧੀਜੀਵੀ ਪ੍ਰੋਫੈਸਰ ਗਿੱਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਵਿੱਚ ਜਿਹੜੇ ਬੱਜਰ ਗੁਨਾਹ ਕੀਤੇ ਸਨ, ਉਨ੍ਹਾਂ ਦੀ ਮੁਆਫੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮੰਗ ਲਈ ਗਈ ਹੈ। ਪ੍ਰੋਫੈਸਰ ਗਿੱਲ ਨੇ ਕਿਹਾ ਕਿ ਜਿਹੜਾ ਇਨਸਾਨ ਗੁਨਾਹ ਕਰਕੇ ਆਪਣੇ-ਆਪ ਨੂੰ ਦੋਸ਼ੀ ਮੰਨ ਕੇ ਗਲਤੀ ਮੰਨਦਾ ਹੈ, ਉਸ ਤੋਂ ਵੱਡਾ ਇਨਸਾਨ ਕੌਣ ਹੋ ਸਕਦਾ ਹੈ।
ਮਲੋਟ : ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਬੁੱਧੀਜੀਵੀ ਪ੍ਰੋਫੈਸਰ ਗਿੱਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਵਿੱਚ ਜਿਹੜੇ ਬੱਜਰ ਗੁਨਾਹ ਕੀਤੇ ਸਨ, ਉਨ੍ਹਾਂ ਦੀ ਮੁਆਫੀ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮੰਗ ਲਈ ਗਈ ਹੈ। ਪ੍ਰੋਫੈਸਰ ਗਿੱਲ ਨੇ ਕਿਹਾ ਕਿ ਜਿਹੜਾ ਇਨਸਾਨ ਗੁਨਾਹ ਕਰਕੇ ਆਪਣੇ-ਆਪ ਨੂੰ ਦੋਸ਼ੀ ਮੰਨ ਕੇ ਗਲਤੀ ਮੰਨਦਾ ਹੈ, ਉਸ ਤੋਂ ਵੱਡਾ ਇਨਸਾਨ ਕੌਣ ਹੋ ਸਕਦਾ ਹੈ। ਅਕਸਰ ਦੇਖਣ ਵਿੱਚ ਆਇਆ ਹੈ ਕਿ ਸਿਆਸਤਦਾਨ ਅਤੇ ਆਮ ਆਦਮੀ ਆਪਣੀ ਗਲਤੀ ਛੇਤੀ ਕਦੇ ਵੀ ਨਹੀਂ ਮੰਨਦੇ। ਇਸ ਕਬੂਲਨਾਮੇ ਨਾਲ ਸਮਾਜ ਵਿੱਚ ਇੱਕ ਚੰਗੀ ਪਿਰਤ ਤੇ ਸਮਝ ਪਵੇਗੀ ਕਿ ਗਲਤੀ ਜਾਂ ਗੁਨਾਹ ਕਦੇ ਵੀ ਮਾਫੀ ਤੋਂ ਬਗੈਰ ਤੁਹਾਡੇ ਮਗਰੋਂ ਨਹੀਂ ਲਹਿੰਦੇ।
ਉਸ ਗਲਤੀ ਨੂੰ ਹਮੇਸ਼ਾ ਹੀ ਲੋਕ ਚਿਤਾਰਦੇ ਰਹਿੰਦੇ ਹਨ ਅਤੇ ਜਦੋਂ ਕੋਈ ਬੰਦਾ ਗਲਤੀ ਜਾਂ ਗੁਨਾਹ ਦੀ ਮਾਫੀ ਮੰਗਦਾ ਹੈ ਤਾਂ ਲੋਕ ਚਿਤਾਰਨਾ ਛੱਡ ਦਿੰਦੇ ਹਨ ਅਤੇ ਗਲਤੀ ਕਰਨ ਵਾਲਾ ਵੀ ਆਪਣੇ-ਆਪ ਨੂੰ ਭਾਰ ਮੁਕਤ ਕਰ ਲੈਂਦਾ ਹੈ। ਸੁਖਬੀਰ ਸਿੰਘ ਬਾਦਲ ਬੇਸ਼ੱਕ ਰਾਜਨੀਤਿਕ ਤੌਰ ਤੇ ਛੋਟਾ ਹੋਇਆ ਹੈ, ਪਰ ਇਨਸਾਨੀਅਤ ਤੌਰ ਤੇ ਵੱਡਪਣ ਦੀ ਨਿਸ਼ਾਨੀ ਹੈl ਇਹ ਸਾਰੇ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਛੇਤੀ ਅਮੀਰ ਹੋਣ ਤੇ ਰਾਜਸੀ ਤਾਕਤ ਆਪਣੇ ਕੋਲ ਰੱਖਣ ਲਈ ਕੀਤੇ ਸਨl
Author : Malout Live