ਸੁਖਬੀਰ ਬਾਦਲ ਸਮੇਤ ਬਾਕੀ ਅਕਾਲੀ ਆਗੂ ਭੁਗਤ ਰਹੇ ਸਜਾਵਾਂ, ਬੀਤੇ ਦਿਨ ਸੁਣਾਈ ਗਈ ਸੀ ਸਜਾ

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੇ ਵੀ ਗੁਨਾਹਾਂ ਵਿੱਚ ਸ਼ਮੂਲੀਅਤ ਕਬੂਲ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿੰਘ ਸਹਿਬਾਨਾਂ ਵੱਲੋਂ ਸਾਰੀ ਅਕਾਲੀ ਦਲ ਲੀਡਰਸ਼ਿਪ ਨੂੰ ਵੱਖੋ-ਵੱਖ ਸਜਾਵਾਂ ਸੁਣਾਈਆਂ ਗਈਆਂ ਸਨ।

ਮਲੋਟ (ਪੰਜਾਬ) : ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੇ ਵੀ ਗੁਨਾਹਾਂ ਵਿੱਚ ਸ਼ਮੂਲੀਅਤ ਕਬੂਲ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿੰਘ ਸਹਿਬਾਨਾਂ ਵੱਲੋਂ ਸਾਰੀ ਅਕਾਲੀ ਦਲ ਲੀਡਰਸ਼ਿਪ ਨੂੰ ਵੱਖੋ-ਵੱਖ ਸਜਾਵਾਂ ਸੁਣਾਈਆਂ ਗਈਆਂ ਸਨ।

ਇਸੇ ਤਹਿਤ ਅੱਜ ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸੁਖਬੀਰ ਸਿੰਘ ਬਾਦਲ ਸਮੇਤ ਸਮੂਹ ਅਕਾਲੀ ਦਲ ਲੀਡਰ ਆਪਣੀਆਂ ਸਜਾਵਾਂ ਭੁਗਤਦੇ ਨਜ਼ਰ ਆਏ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ਤੇ ਗਲ ਵਿੱਚ ਤਖਤੀ ਪਾ ਕੇ, ਹੱਥ ਵਿੱਚ ਬਰਛਾ ਫੜ ਕੇ ਪਹਿਰੇਦਾਰੀ ਕਰਦੇ ਨਜ਼ਰ ਆਏ। ਇਸੇ ਦੌਰਾਨ ਵੱਖ-ਵੱਖ ਅਕਾਲੀ ਦਲ ਲੀਡਰਾਂ ਨੂੰ ਆਪਣੀਆਂ ਸਜਾਵਾਂ ਅਨੁਸਾਰ ਸੇਵਾਵਾਂ ਨਿਭਾਉਂਦੇ ਦੇਖਿਆ ਗਿਆ। 

Author : Malout Live