ਮਾਈ ਹੈੱਲਥ ਮਾਈ ਫਿਟਨੈੱਸ ਬਾਡੀ ਟ੍ਰਾਂਸਫ਼ਾਰਮੇਸ਼ਨ ਕਲੱਬ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ
ਮਲੋਟ ਵਿਖੇ “ਮਾਈ ਹੈਲਥ ਮਾਈ ਫਿਟਨੈੱਸ ਬਾਡੀ ਟ੍ਰਾਂਸਫ਼ਾਰਮੇਸ਼ਨ ਕਲੱਬ” ਵੱਲੋਂ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਮਹਿਲਾਵਾਂ ਦੀ ਖੁਸ਼ੀ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਪੰਜਾਬੀ ਪਹਿਰਾਵੇ ਵਿੱਚ ਸ਼ਮੂਲੀਅਤ ਕੀਤੀ।
ਮਲੋਟ : ਮਲੋਟ ਵਿਖੇ “ਮਾਈ ਹੈਲਥ ਮਾਈ ਫਿਟਨੈੱਸ ਬਾਡੀ ਟ੍ਰਾਂਸਫ਼ਾਰਮੇਸ਼ਨ ਕਲੱਬ” ਵੱਲੋਂ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਮਹਿਲਾਵਾਂ ਦੀ ਖੁਸ਼ੀ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਪੰਜਾਬੀ ਪਹਿਰਾਵੇ ਵਿੱਚ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਜਾਗੋ ਨਾਲ ਹੋਈ, ਜਿਸ ਤੋਂ ਬਾਅਦ ਗਿੱਧਾ, ਭੰਗੜਾ, ਬੋਲੀਆਂ, ਡਾਂਸ, ਖੇਡਾਂ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ “ਮਿਸਿਜ਼ ਤੀਆਂ ਕੁਈਨ” ਵਜੋਂ ਮੀਨੂੰ ਗਿਲਹੋਤਰਾ ਅਤੇ “ਪੰਜਾਬੀ ਮੁਟਿਆਰ” ਵਜੋਂ ਮਿਸਿਜ਼ ਤਮੰਨਾ ਦੀ ਚੋਣ ਕੀਤੀ ਗਈ। ਮਲੋਟ ਦੇ SHO ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕਰਕੇ ਜੇਤੂਆਂ ਅਤੇ ਭਾਗੀਦਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਲਵਮੀਤ ਮੈਮ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।
ਸਮਾਗਮ ਨੂੰ ਸਫਲ ਬਣਾਉਣ ਵਿੱਚ ਕਲੱਬ ਦੀ ਸੰਚਾਲਕ ਪੂਨਮ ਅਤੇ ਪਾਰਟਨਰ ਸੰਗੀਤਾ ਨੇ ਅਹਿਮ ਭੂਮਿਕਾ ਨਿਭਾਈ। ਇਸ ਦੌਰਾਨ Maya Fashion, Stylo Fashion, Kiran Makeup Artist ਅਤੇ Seerat Glam ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਸ਼ਿੰਗਾਰ, ਮਹਿੰਦੀ, ਬਿੰਦੀ, ਪੰਜਾਬੀ ਸੱਭਿਆਚਾਰ ਅਤੇ ਤੀਆਂ ਨਾਲ ਸੰਬੰਧਿਤ ਪ੍ਰਸ਼ਨੋਤਰੀ ਵੀ ਕਰਵਾਈ ਗਈ। ਪੂਨਮ ਅਤੇ ਸੰਗੀਤਾ ਨੇ ਕਿਹਾ ਕਿ ਤੀਆਂ ਪੰਜਾਬੀ ਵਿਰਸੇ ਦੀ ਖੂਬਸੂਰਤ ਪਹਿਚਾਣ ਹਨ ਅਤੇ ਕਲੱਬ ਦਾ ਉਦੇਸ਼ ਮਹਿਲਾਵਾਂ ਨੂੰ ਫਿਟਨੈੱਸ, ਸਿਹਤਮੰਦ ਜੀਵਨਸ਼ੈਲੀ ਅਤੇ ਸੱਭਿਆਚਾਰ ਨਾਲ ਜੋੜਨਾ ਹੈ। ਗਿੱਧੇ, ਬੋਲੀਆਂ ਅਤੇ ਡਾਂਸ ਨਾਲ ਸਮਾਗਮ ਯਾਦਗਾਰ ਬਣ ਗਿਆ।
Author : Malout Live



