ਸ਼੍ਰੀ ਸੱਤਿਆ ਸਾਈ ਬੀ.ਐਡ ਕਾਲਜ ਕਰਾਈਵਾਲਾ ਵਿਖੇ ਮਨਾਇਆ ਗਿਆ ‘ਵੋਟਰ ਦਿਵਸ’
ਸ਼੍ਰੀ ਸੱਤਿਆ ਸਾਈ ਬੀ.ਐਡ ਕਾਲਜ ਕਰਾਈਵਾਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਵਿੱਚ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਸੱਤਿਆ ਸਾਈ ਬੀ.ਐਡ ਕਾਲਜ ਕਰਾਈਵਾਲਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਕਾਲਜ ਵਿੱਚ ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੋਟਰ ਦਿਵਸ ਦੀ ਮਹੱਤਤਾ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ NSS PO ਅਤੇ Eco Club ਦੇ ਇੰਚਾਰਜ ਸਹਾਇਕ ਪ੍ਰੋਫੈਸਰ ਪੰਕਜ ਗਾਬਾ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਸ਼ਵਿੰਦਰ ਸਿੰਘ ਨੇ ਵੋਟ ਪਾਉਣ ਲਈ ਵਿਦਿਆਰਥੀਆਂ ਅਤੇ ਸਾਰੇ ਸਟਾਫ਼ ਤੋਂ ਸਹੁੰ ਚੁਕਵਾਈ।
ਵਿਦਿਆਰਥੀਆਂ ਦੁਆਰਾ ਵੋਟਰ ਦਿਵਸ ਰੈਲੀ ਕੱਢੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਆਪਣੀ ਵੋਟ ਦਾ ਸਹੀ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਵੀ ਹਾਜ਼ਿਰ ਸਨ। ਅੰਤ ਵਿੱਚ ਕਾਲਜ ਦੇ ਚੇਅਰਮੈਨ ਸ਼੍ਰੀ ਅਰਵਿੰਦ ਜੈਨ ਨੇ ਇਸ ਉਪਰਾਲੇ ਲਈ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
Author : Malout Live