ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਡੀ.ਪੀ.ਓ ਦਫ਼ਤਰ ਵਿੱਚ ਵੱਖ-ਵੱਖ ਮੱਦਾ ਦੀ ਕੀਤੀ ਚੈਕਿੰਗ

ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਮੰਨਿਊ ਰਾਣਾ ਵੱਲੋਂ ਪੁਲਿਸ ਦਫਤਰ (ਡੀ.ਪੀ.ਓ) ਵਿਖੇ ਵੱਖ-ਵੱਖ ਮੱਦਾ ਦੀ ਵਿਸਥਾਰਪੂਰਕ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਦਫਤਰ ਅੰਦਰ ਹਾਜ਼ਰੀ ਪ੍ਰਣਾਲੀ, ਦਫਤਰੀ ਵਿਵਸਥਾ, ਫਾਈਲਾਂ ਦੀ ਸੰਭਾਲ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਕੰਮਕਾਜ ਦੇ ਢੰਗ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਨਤਕ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਅਤੇ ਦਫਤਰੀ ਕਾਰਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਮੰਨਿਊ ਰਾਣਾ ਵੱਲੋਂ ਪੁਲਿਸ ਦਫਤਰ (ਡੀ.ਪੀ.ਓ) ਵਿਖੇ ਵੱਖ-ਵੱਖ ਮੱਦਾ ਦੀ ਵਿਸਥਾਰਪੂਰਕ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਦਫਤਰ ਅੰਦਰ ਹਾਜ਼ਰੀ ਪ੍ਰਣਾਲੀ, ਦਫਤਰੀ ਵਿਵਸਥਾ, ਫਾਈਲਾਂ ਦੀ ਸੰਭਾਲ ਅਤੇ ਅਧਿਕਾਰੀਆਂ/ਕਰਮਚਾਰੀਆਂ ਦੇ ਕੰਮਕਾਜ ਦੇ ਢੰਗ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਸ੍ਰੀਮਤੀ ਹਰਕਮਲ ਕੌਰ ਐੱਸ.ਪੀ (ਐਚ) ਵੀ ਮੌਜੂਦ ਰਹੇ। ਐੱਸ.ਐੱਸ.ਪੀ ਵੱਲੋਂ ਰੀਡਰ ਬ੍ਰਾਂਚ, ਓ.ਏ.ਐੱਸ.ਆਈ ਬ੍ਰਾਂਚ, ਅਕਾਊਂਟਸ ਬ੍ਰਾਂਚ, ਕੰਪਿਊਟਰ ਸੈੱਲ, ਸਕਿਉਰਟੀ ਬ੍ਰਾਂਚ, ਸੀ.ਸੀ.ਟੀ.ਐਨ.ਐੱਸ, ਐੱਚ.ਆਰ.ਐਮ.ਐੱਸ ਸਮੇਤ ਡੀ.ਪੀ.ਓ ਦੀਆਂ ਸਾਰੀਆਂ ਮੁੱਖ ਸ਼ਾਖਾਵਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ।

ਇਸ ਦੌਰਾਨ ਮੁਲਾਜ਼ਮਾਂ ਦੀ ਹਾਜ਼ਰੀ, ਕੰਮਕਾਜ ਦੀ ਰਫ਼ਤਾਰ, ਦਫਤਰੀ ਅਨੁਸ਼ਾਸਨ ਅਤੇ ਜਨਤਕ ਸੇਵਾਵਾਂ ਨਾਲ ਸੰਬੰਧਤ ਰਿਕਾਰਡ ਦੀ ਪੜਤਾਲ ਕੀਤੀ ਗਈ। ਐੱਸ.ਐੱਸ.ਪੀ ਸ਼੍ਰੀ ਅਭਿਮੰਨਿਊ ਰਾਣਾ ਨੇ ਦਫ਼ਤਰ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਦਫਤਰ ਵਿੱਚ ਆਪਣੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਆਮ ਲੋਕਾਂ ਨਾਲ ਸਤਿਕਾਰਪੂਰਕ ਵਿਵਹਾਰ ਕੀਤਾ ਜਾਵੇ । ਲੋਕਾਂ ਦੀ ਗੱਲ ਧਿਆਨ ਨਾਲ ਸੁਣ ਕੇ ਸ਼ਿਕਾਇਤਾਂ ਨੂੰ ਬਿਨਾਂ ਦੇਰੀ ਸੰਬੰਧਿਤ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾਵੇ।

Author : Malout Live