ਪਿੰਡ ਚੰਗੇਰਾ ਨੇੜੇ ਵਾਪਰੀ ਦਰਦਨਾਕ ਘਟਨਾ, ਲੰਬੀ ਦੇ ਪਿੰਡ ਸਿੱਖਵਾਲਾ ਦੇ ਪ੍ਰਾਪਰਟੀ ਡੀਲਰ ਨੇ ਪੁੱਤਰ, ਪਤਨੀ ਤੇ ਖ਼ੁਦ ਨੂੰ ਮਾਰੀ ਗੋਲ਼ੀ

ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾਂ ਵਿੱਚ ਜਾਂਦੀ ਪਹੀ ਉੱਤੇ ਫ਼ਾਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ (45) ਵਾਸੀ ਪਿੰਡ ਸਿੱਖਵਾਲਾ, ਨੇੜੇ ਲੰਬੀ, ਉਸ ਦੀ ਪਤਨੀ ਮਨਦੀਪ ਕੌਰ (42) ਅਤੇ ਉਸ ਦੇ ਪੁੱਤਰ ਅਭੇ (15 ਸਾਲ) ਦੀਆਂ ਹਨ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਟਲ ਫੜਿਆ ਹੋਇਆ ਸੀ ਅਤੇ ਤਿੰਨੋਂ ਮ੍ਰਿਤਕਾਂ ਦੇ ਸਿਰ ਵਿੱਚ ਗੋਲੀਆਂ ਦੇ ਨਿਸ਼ਾਨ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਤੇਪਲਾ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਖੇਤਾਂ ਵਿੱਚ ਜਾਂਦੀ ਪਹੀ ਉੱਤੇ ਫ਼ਾਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ (45) ਵਾਸੀ ਪਿੰਡ ਸਿੱਖਵਾਲਾ, ਨੇੜੇ ਲੰਬੀ, ਉਸ ਦੀ ਪਤਨੀ ਮਨਦੀਪ ਕੌਰ (42) ਅਤੇ ਉਸ ਦੇ ਪੁੱਤਰ ਅਭੇ (15 ਸਾਲ) ਦੀਆਂ ਹਨ। ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿੱਚ ਪਿਸਟਲ ਫੜਿਆ ਹੋਇਆ ਸੀ ਅਤੇ ਤਿੰਨੋਂ ਮ੍ਰਿਤਕਾਂ ਦੇ ਸਿਰ ਵਿੱਚ ਗੋਲੀਆਂ ਦੇ ਨਿਸ਼ਾਨ ਹਨ। ਸਮਝਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖ਼ੁਦ ਨੂੰ ਗੋਲ਼ੀ ਮਾਰ ਕੇ ਘਟਨਾ ਨੂੰ ਅੰਜ਼ਾਮ ਦਿੱਤਾ।

ਘਟਨਾ ਦਾ ਪਤਾ ਖੇਤਾਂ ਵਿੱਚੋਂ ਟਿਊਬਵੈੱਲ ਲਗਾਉਣ ਆਏ ਕੁੱਝ ਵਿਅਕਤੀਆਂ ਤੋਂ ਲੱਗਿਆ, ਜਿਨ੍ਹਾਂ ਨੇ ਗੱਡੀ ਵਿੱਚ ਲਾਸ਼ਾਂ ਵੇਖ ਕੇ ਬਨੂੜ ਪੁਲਿਸ ਨੂੰ ਫ਼ੋਨ ਕੀਤਾ, ਜਿਸ ਮਗਰੋਂ ਥਾਣਾ ਬਨੂੜ ਦੀ ਪੁਲਿਸ ਅਤੇ ਰਾਜਪੁਰਾ ਤੋਂ ਡੀ.ਐੱਸ.ਪੀ ਤੁਰੰਤ ਮੌਕੇ ਤੇ ਪਹੁੰਚੇ। ਪੁਲਿਸ ਦੇ ਪਹੁੰਚਣ ਤੱਕ ਗੱਡੀ ਸਟਾਰਟ ਹੀ ਖੜ੍ਹੀ ਸੀ, ਜਿਸ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਚਾਰ ਵਜੇ ਦੇ ਕਰੀਬ ਵਾਪਰੀ। ਸਾਰਾ ਪਰਿਵਾਰ ਪੀ.ਬੀ-65 ਏ.ਐਮ-0082 ਨੰਬਰ ਵਿੱਚ ਫਾਰਚੂਨਰ ਗੱਡੀ ਵਿੱਚ ਮੌਜੂਦ ਸੀ। ਇਹ ਖ਼ਬਰ ਲਿਖੇ ਜਾਣ ਤੱਕ ਤਿੰਨੋਂ ਲਾਸ਼ਾਂ ਅਤੇ ਗੱਡੀ ਘਟਨਾ ਸਥਾਨ 'ਤੇ ਹੀ ਮੌਜੂਦ ਸੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਪੁਲਿਸ ਵੱਲੋਂ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

Author : Malout Live