ਪੁੱਡਾ ਕਲੋਨੀ ਮਲੋਟ ਨੇੜੇ ਬੇਹੋਸ਼ੀ ਹਾਲਤ ਵਿੱਚ ਮਿਲੇ ਅਣਪਛਾਤੇ ਨੌਜਵਾਨ ਦੀ ਹੋਈ ਮੌਤ, ਮ੍ਰਿਤਕ ਦੀ ਨਹੀਂ ਹੋਈ ਸ਼ਨਾਖ਼ਤ
ਪੁੱਡਾ ਕਲੋਨੀ ਮਲੋਟ ਨੇੜੇ ਬੀਤੀ ਸ਼ਾਮ ਨੂੰ ਇੱਕ ਕਰੀਬ 32 ਸਾਲ ਦਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਜਿਸ ਨੂੰ 108 ਐਂਬੂਲੈਂਸ ਰਾਹੀ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ।
ਮਲੋਟ : ਪੁੱਡਾ ਕਲੋਨੀ ਮਲੋਟ ਨੇੜੇ ਬੀਤੀ ਸ਼ਾਮ ਨੂੰ ਇੱਕ ਕਰੀਬ 32 ਸਾਲ ਦਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ। ਜਿਸ ਨੂੰ 108 ਐਂਬੂਲੈਂਸ ਰਾਹੀ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ। ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਨਾ ਹੋਣ ਕਰਕੇ ਉਸਦੀ ਲਾਸ਼ 72 ਘੰਟੇ ਲਈ ਸਰਕਾਰੀ ਹਸਪਤਾਲ ਮੋਰਚਰੀ ਵਿੱਚ ਰੱਖੀ ਹੈ।
ਮ੍ਰਿਤਕ ਦਾ ਕੱਦ 5 ਫੁੱਟ 7 ਇੰਚ ਰੰਗ ਸਾਵਲਾ, ਉਸਨੇ ਜੀਨ ਤੇ ਚੈਕ ਸ਼ਰਟ ਪਾਈ ਹੈ।
Author : Malout Live