ਮਲੋਟ ਵਿੱਚ ਦਿਨ-ਦਿਹਾੜੇ ਲੁਟੇਰੇ ਲੇਡੀ ਦੇ ਗਲ ਵਿੱਚੋਂ ਸੋਨੇ ਦੀ ਚੈਨ ਖੋਹ ਕੇ ਫਰਾਰ

ਮਲੋਟ ਵਿੱਚ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲੁਟੇਰਿਆਂ ਨੇ ਇੱਕ ਲੇਡੀ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਖੋਹ ਲਈ ਅਤੇ ਫਰਾਰ ਹੋ ਗਏ। ਨੀਸ਼ਾ ਰਾਣੀ ਨੇ ਦੱਸਿਆ ਕਿ ਉਸ ਦੀ ਲਗਭਗ 1.5 ਤੋਲੇ ਦੀ ਚੈਨ ਸੀ।

ਮਲੋਟ : ਮਲੋਟ ਵਿੱਚ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਲੁਟੇਰਿਆਂ ਨੇ ਇੱਕ ਲੇਡੀ ਦੇ ਗਲੇ ਵਿੱਚੋਂ ਸੋਨੇ ਦੀ ਚੈਨ ਖੋਹ ਲਈ ਅਤੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਪੀੜ੍ਹਿਤ ਨੀਸ਼ਾ ਰਾਣੀ D/O ਹੰਸ ਰਾਜ ਨੇ ਦੱਸਿਆ ਕਿ ਉਹ ਦਸ਼ਮੇਸ਼ ਨਗਰ, ਗਲੀ ਨੰਬਰ 4 ਦੀ ਰਹਿਣ ਵਾਲੀ ਹੈ ਅਤੇ ਉਹ ਹਰ ਰੋਜ ਸਵੇਰੇ ਰਾਧਾ ਸੁਆਮੀ ਦੇ ਡੇਰੇ ਜਾ ਕੇ ਸੇਵਾ ਕਰਦੀ ਹੈ। ਇਸੇ ਦੌਰਾਨ ਜਦੋਂ ਉਹ ਸੇਵਾ ਕਰਕੇ ਘਰ ਪੁੱਜੀ ਅਤੇ ਆਪਣੀ ਸਕੂਟੀ ਘਰ ਕੋਲ ਖੜੀ ਕੀਤੀ ਤਾਂ ਦੋ ਅਣਪਛਾਤਿਆਂ ਨੇ ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਖੋਹ ਲਈ ਅਤੇ ਫਰਾਰ ਹੋ ਗਏ।

ਉਨ੍ਹਾਂ ਵਿੱਚੋਂ ਇਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਸਰੇ ਨੇ ਸਾਫਾ ਬੰਨਿਆ ਹੋਇਆ ਸੀ। ਨੀਸ਼ਾ ਰਾਣੀ ਨੇ ਦੱਸਿਆ ਕਿ ਉਸ ਦੀ ਲਗਭਗ 1.5 ਤੋਲੇ ਦੀ ਚੈਨ ਸੀ। ਨੀਸ਼ਾ ਰਾਣੀ ਨੇ ਪੁਲਿਸ ਪ੍ਰਸ਼ਾਸ਼ਨ ਅੱਗੇ ਬੇਨਤੀ ਕੀਤੀ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ।

Author : Malout Live