ਮਲੋਟ ਜੰਮਪਲ ਅਕਾਲੀ ਆਗੂ ਅਤੇ ਹਾਈਕੋਰਟ ਦੇ ਐਡਵੋਕੇਟ ਧੈਰਿਆ ਗਰਗ ਵੱਲੋਂ ਲੋੜਵੰਦਾਂ ਲਈ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਐਲਾਨ
ਮਲੋਟ ਜੰਮਪਲ ਅਤੇ ਸਮਾਜਸੇਵੀ ਤੇ ਅਕਾਲੀ ਆਗੂ ਦਿਨੇਸ਼ ਗਰਗ ਟੋਨੀ ਦੇ ਸਪੁੱਤਰ ਐਡਵੋਕੇਟ ਧੈਰਿਆ ਗਰਗ, ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿੱਚ ਪ੍ਰੈਕਟਿਸ ਕਰ ਰਹੇ ਹਨ, ਨੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਲੋਕਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਤੇ ਨੁਮਾਇੰਦਗੀ (ਪ੍ਰੋ ਬੋਨੋ) ਦੇਣ ਦਾ ਐਲਾਨ ਕੀਤਾ ਹੈ।
ਮਲੋਟ : ਮਲੋਟ ਜੰਮਪਲ ਅਤੇ ਸਮਾਜਸੇਵੀ ਤੇ ਅਕਾਲੀ ਆਗੂ ਦਿਨੇਸ਼ ਗਰਗ ਟੋਨੀ ਦੇ ਸਪੁੱਤਰ ਐਡਵੋਕੇਟ ਧੈਰਿਆ ਗਰਗ, ਜੋ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿੱਚ ਪ੍ਰੈਕਟਿਸ ਕਰ ਰਹੇ ਹਨ, ਨੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਲੋੜਵੰਦ ਲੋਕਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਤੇ ਨੁਮਾਇੰਦਗੀ (ਪ੍ਰੋ ਬੋਨੋ) ਦੇਣ ਦਾ ਐਲਾਨ ਕੀਤਾ ਹੈ। ਐਡਵੋਕੇਟ ਧਾਰਿਆ ਗਰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਪ੍ਰੈਕਟਿਸ ਦਾ ਇੱਕ ਹਿੱਸਾ ਉਨ੍ਹਾਂ ਲੋਕਾਂ ਲਈ ਸਮਰਪਿਤ ਕੀਤਾ ਜਾ ਰਿਹਾ ਹੈ, ਜੋ ਕਾਨੂੰਨੀ ਫ਼ੀਸ ਦਾ ਖਰਚਾ ਚੁੱਕਣ ਵਿੱਚ ਅਸਮਰੱਥ ਹਨ। ਉਨ੍ਹਾਂ ਅਨੁਸਾਰ ਆਰਥਿਕ ਤੰਗੀ ਕਿਸੇ ਵੀ ਨਾਗਰਿਕ ਅਤੇ ਕਾਨੂੰਨ ਅੱਗੇ ਨਿਆਂਪੂਰਨ ਪ੍ਰਤੀਨਿਧਤਾ ਦੇ ਵਿਚਕਾਰ ਰੁਕਾਵਟ ਨਹੀਂ ਬਣਨੀ ਚਾਹੀਦੀ। ਇਸ ਪਹਿਲਕਦਮੀ ਤਹਿਤ ਲੋੜਵੰਦ ਮੁਕੱਦਮੇਬਾਜ਼ਾਂ ਨੂੰ ਕਾਨੂੰਨੀ ਸਲਾਹ, ਪਟੀਸ਼ਨਾਂ ਦੀ ਪੜਤਾਲ ਅਤੇ ਡਰਾਫਟ ਤਿਆਰ ਕਰਨ ਸਮੇਤ ਰਿੱਟ ਪਟੀਸ਼ਨਾਂ, ਅਪਰਾਧਿਕ ਅਤੇ ਦੀਵਾਨੀ ਰਿਵੀਜ਼ਨਾਂ ਅਤੇ ਜ਼ਮਾਨਤ ਅਰਜ਼ੀਆਂ ਸੰਬੰਧੀ ਸਹਾਇਤਾ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪ੍ਰਭਾਵਸ਼ਾਲੀ ਕਾਨੂੰਨੀ ਪ੍ਰਤੀਨਿਧਤਾ ਵੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਅਸਲ ਵਿੱਚ ਲੋੜਵੰਦ ਮੁਕੱਦਮੇਬਾਜ਼ ਮਾਣਯੋਗ ਹਾਈ ਕੋਰਟ ਵਿੱਚ ਕਾਨੂੰਨੀ ਦਖ਼ਲ ਦੀ ਲੋੜ ਰੱਖਦੇ ਹਨ, ਜਾਂ ਅਜਿਹੇ ਵਿਅਕਤੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਨਾਮਵਰ ਗੈਰ-ਸਰਕਾਰੀ ਸੰਸਥਾਵਾਂ ਉਹ ਸੰਬੰਧਿਤ ਕੇਸ ਦਸਤਾਵੇਜ਼ਾਂ ਅਤੇ ਆਮਦਨ ਦੇ ਸਬੂਤ ਸਮੇਤ ਉਨ੍ਹਾਂ ਦੇ ਚੈਂਬਰ ਨਾਲ ਸੰਪਰਕ ਕਰ ਸਕਦੇ ਹਨ। ਐਡਵੋਕੇਟ ਧਾਰਿਆ ਗਰਗ ਨੇ ਕਿਹਾ ਕਿ ਸਾਧਨਾਂ ਦੀ ਘਾਟ ਕਾਰਨ ਨਿਆਂ ਵਿੱਚ ਦੇਰੀ ਜਾਂ ਨਿਆਂ ਤੋਂ ਵਾਂਝਾ ਰਹਿਣਾ ਕਾਨੂੰਨ ਦੇ ਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਇਹ ਦਫ਼ਤਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਗ਼ਰੀਬੀ ਕਿਸੇ ਵਿਅਕਤੀ ਲਈ ਨਿਆਂ ਦੇ ਰਾਹ ਵਿੱਚ ਰੁਕਾਵਟ ਨਾ ਬਣੇ।
Author : Malout Live



