ਸ਼੍ਰੀ ਸੱਤਿਆ ਸਾਂਈ ਬੀ. ਐੱਡ. ਕਾਲਜ ਕਰਾਈਵਾਲਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਕਰਵਾਈ ਗਈ ਕਵਿਜ਼ ਪ੍ਰਤੀਯੋਗਤਾ

ਮਲੋਟ:- ਬੀਤੇ ਦਿਨੀਂ ਸ਼੍ਰੀ ਸੱਤਿਆ ਸਾਂਈ ਬੀ. ਐੱਡ. ਕਾਲਜ ਕਰਾਈਵਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੀ ਜੀਵਨੀ ਨਾਲ ਸੰਬੰਧਿਤ ਕਵਿਜ਼ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਲਿਖਤੀ ਪ੍ਰਤੀਯੋਗਤਾ ਵਿੱਚੋਂ ਨਿਕਲਦੇ ਹੋਏ A, B ਅਤੇ C ਟੀਮਾਂ ਵਿੱਚ ਜਗ੍ਹਾ ਹਾਸਿਲ ਕੀਤੀ। ਜਿਸ ਵਿੱਚੋਂ A ਟੀਮ (ਸੁਨੈਨਾ ਅਤੇ ਰਮਨਦੀਪ ਕੌਰ) ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਪ੍ਰਦੀਪ ਠਕਰਾਲ ਨੇ ਜੇਤੂਆਂ ਨੂੰ ਇਨਾਮ ਦਿੱਤੇ ਅਤੇ ਸ਼ਹੀਦ ਭਗਤ ਸਿੰਘ ਦੀ ਪ੍ਰੇਰਨਾ ਨੂੰ ਜਿੰਦਾ ਰੱਖਣ ਲਈ ਵਚਨਬੱਧ ਕੀਤਾ। ਕਾਲਜ ਦੇ ਚੇਅਰਮੈਨ ਸ਼੍ਰੀ ਅਰਵਿੰਦ ਕੁਮਾਰ ਜੈਨ ਨੇ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। Author: Malout Live