ਮਲੋਟ ਇਲਾਕੇ ਦੇ ਮਸ਼ਹੂਰ ਪੰਜਾਬੀ ਇੰਡਸਟਰੀ ਦੇ ਅਦਾਕਾਰ ਗੁਰਮੁਖ ਗਿੰਨੀਂ ਦੀ ਫ਼ਿਲਮ ‘ਬਹੁਰੂਪੀਆ’ ਚਰਚਾ ਵਿੱਚ
ਪਿਛਲੇ ਦਿਨੀ ਚੌਪਾਲ ਐਪ ਤੇ ਰਿਲੀਜ਼ ਹੋਈ ਫਿਲਮ ‘ਬਹੁਰੂਪੀਆ’ ਆਪਣੇ ਵੱਖਰੇ ਵਿਸ਼ੇ ਅਤੇ ਸਾਫ-ਸੁਥਰੀ ਕਲਾਕਾਰੀ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦੇ ਵਿੱਚ ਗੁਰਮੁਖ ਗਿੰਨੀਂ ਬਤੌਰ ਹੀਰੋ ਅਤੇ ਨੀਲ ਬੈਦਵਾਨ ਨੇ ਹੀਰੋਇਨ ਦੇ ਤੌਰ ਤੇ ਕੰਮ ਕੀਤਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿਛਲੇ ਦਿਨੀ ਚੌਪਾਲ ਐਪ ਤੇ ਰਿਲੀਜ਼ ਹੋਈ ਫਿਲਮ ‘ਬਹੁਰੂਪੀਆ’ ਆਪਣੇ ਵੱਖਰੇ ਵਿਸ਼ੇ ਅਤੇ ਸਾਫ-ਸੁਥਰੀ ਕਲਾਕਾਰੀ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦੇ ਵਿੱਚ ਗੁਰਮੁਖ ਗਿੰਨੀਂ ਬਤੌਰ ਹੀਰੋ ਅਤੇ ਨੀਲ ਬੈਦਵਾਨ ਨੇ ਹੀਰੋਇਨ ਦੇ ਤੌਰ ਤੇ ਕੰਮ ਕੀਤਾ ਹੈ।
ਇਸ ਦੇ ਡਾਇਰੈਕਟਰ ਬਲਰਾਜ ਸਾਗਰ ਹਨ। ਜਿਕਰਯੋਗ ਹੈ ਕਿ ਗੁਰਮੁਖ ਗਿੰਨੀ ਦੀ ਬਤੌਰ ਹੀਰੋ ਇਹ ਪਹਿਲੀ ਫਿਲਮ ਹੈ।
ਇਸ ਫਿਲਮ ਵਿੱਚ ਪੁਰਾਣੇ ਸੱਭਿਆਚਾਰ ਨੂੰ ਬੜੀ ਬਖੂਬੀ ਨਾਲ ਨਿਭਾਇਆ ਗਿਆ ਹੈ। ਗੁਰਮੁਖ ਗਿੰਨੀ ਨਾਲ ਹੋਈ ਗੱਲਬਾਤ ਦੇ ਵਿੱਚ ਉਸ ਨੇ ਦੱਸਿਆ ਕਿ ਉਹ ਬਠਿੰਡਾ ਜੰਕਸ਼ਨ ਨਾਮਕ ਵੈੱਬ ਸੀਰੀਜ਼ ਵਿੱਚ ਨਵੇਂ ਅੰਦਾਜ਼ ਵਿੱਚ ਨਜ਼ਰ ਆਵੇਗਾ।
Author : Malout Live