ਡਾ. ਅੰਬੇਡਕਰ ਦੀ ਵਿਚਾਰਧਾਰਾ ਦਾ ਵਿਰੋਧ ਬੌਧਿਕ ਕੰਗਾਲੀ ਵਾਲੇ ਲੋਕ ਕਰਦੇ ਹਨ- ਪ੍ਰੋਫੈਸਰ ਡਾ. ਬਲਜੀਤ ਗਿੱਲ
ਪ੍ਰੋਫੈਸਰ ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਆਰ.ਐੱਸ.ਐੱਸ ਹਮੇਸ਼ਾ ਹੀ ਡਾ. ਅੰਬੇਡਕਰ ਦੀ ਆਲੋਚਨਾ ਕਰਦਾ ਰਿਹਾ ਹੈ। ਹਿੰਦੂ ਕੋਡ ਨੂੰ ਲੈ ਕੇ ਆਰ.ਐੱਸ.ਐੱਸ ਨੇ ਕਿਸੇ ਵਕਤ ਦੇਸ਼ ਭਰ ‘ਚ ਡਾ. ਅੰਬੇਡਕਰ ਦੇ ਪੁਤਲੇ ਵੀ ਫੂਕੇ ਸਨ ਤੇ ਇੱਕ ਅਛੂਤ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ ਸੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰੋਫੈਸਰ ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਆਰ.ਐੱਸ.ਐੱਸ ਹਮੇਸ਼ਾ ਹੀ ਡਾ. ਅੰਬੇਡਕਰ ਦੀ ਆਲੋਚਨਾ ਕਰਦਾ ਰਿਹਾ ਹੈ। ਹਿੰਦੂ ਕੋਡ ਨੂੰ ਲੈ ਕੇ ਆਰ.ਐੱਸ.ਐੱਸ ਨੇ ਕਿਸੇ ਵਕਤ ਦੇਸ਼ ਭਰ ‘ਚ ਡਾ. ਅੰਬੇਡਕਰ ਦੇ ਪੁਤਲੇ ਵੀ ਫੂਕੇ ਸਨ ਤੇ ਇੱਕ ਅਛੂਤ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ ਸੀ। ਡਾ. ਅੰਬੇਡਕਰ ਨੂੰ ਪੂਜਣ ਦੀ ਥਾਂ ਪੜ੍ਹਨ ਵਾਲੇ ਇਸ ਹਕੀਕਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਦੋਹਾਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਦਾ।
ਇਹ ਦੋ ਸੁਪਨਿਆਂ ਅਤੇ ਦੋ ਵਿਚਾਰਧਰਾਵਾਂ ਦਾ ਸੰਘਰਸ਼ ਹੈ। ਸੱਤਾ ਤੇ ਕਬਜ਼ਾ ਕਰਨ ਲਈ ਬੇਸ਼ੱਕ ਦਲਿਤਾਂ ਅਤੇ ਪੱਛੜੇ ਵਰਗ ਦੇ ਸਮਰੱਥਨ ਦੀ ਮਜਬੂਰੀ ‘ਚ ਪ੍ਰਧਾਨ ਮੰਤਰੀ/ਗ੍ਰਹਿ ਮੰਤਰੀ ਦਲਿਤਾਂ ਦੇ ਪੈਰ ਜਰੂਰ ਧੋਂਦੇ ਹਨ ਪਰ ਡਾ. ਅੰਬੇਡਕਰ ਦੇ ਨਾਮ ਦੀ ਆਰ.ਐੱਸ.ਐੱਸ ਦੇ ਮਨ ਵਿੱਚ ਪੂਰੀ ਤਰ੍ਹਾਂ ਚਿੜ ਹੈ। ਸ਼ਾਇਦ ਅਮਿਤ ਸ਼ਾਹ ਜੀ ਇਸ ਗੱਲ ਨੂੰ ਭੁੱਲ ਗਏ ਹਨ ਕਿ ਜੇ ਸੰਵਿਧਾਨ ਨਾ ਹੁੰਦਾ ਤਾਂ ਅੱਜ ਉਹਨਾਂ ਨੂੰ ਕਿਸੇ ਨੇ ਦਿਹਾੜੀ ਨਹੀਂ ਸੀ ਲੈ ਕੇ ਜਾਣਾ।
Author : Malout Live